ਮੋਹਿਤ ਵਰਮਾ,
ਬਠਿੰਡਾ।
ਪੰਜਾਬ ਦੀਆਂ ਖੂਨੀ ਸੜਕਾਂ ਤੇ ਨਿੱਤ ਵਾਪਰਦੇ ਹਾਦਸਿਆਂ ਦੀ ਵਿਣਤੀ ਦਿਨੋਂ¸ਦਿਨ ਵਧਦੀ ਜਾ ਰਹੀ ਹੈ। ਸੜਕ ਹਾਦਸਿਆਂ ਵਿੱਚ ਹਜਾਰਾਂ ਵਿਅਕਤੀ ਹਰ ਸਾਲ ਅਣਆਈ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਇਹਨਾਂ ਹਾਦਸਿਆਂ ਵਿੱਚ ਜਖਮੀ ਹੋਣ ਵਾਲਿਆਂ ਦੀ ਗਿਣਤੀ ਇਸ ਤੋਂ ਅਲਿਹਦਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ, ਜਿਸ ਦਿਨ ਅਖਬਾਰਾਂ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਜਾਂ ਜਖਮੀ ਹੋਣ ਵਾਲਿਆਂ ਦੀਆਂ ਖਬਰਾਂ ਨਾ ਹੋਣ। ਰੋਜਾਨਾ ਪੰਜ¸ਸੱਤ ਵਿਅਕਤੀਆਂ ਦੇ ਸੜਕ ਹਸਦਸਿਆਂ ਵਿੱਚ ਮਾਰੇ ਜਾਣ ਦੀ ਖਬਰ ਆਮ ਜਿਹੀ ਬਣ ਕੇ ਰਹਿ ਗਈ ਹੈ ਤੇ ਕਈ ਵਾਰ ਤਾਂ ਇਹ ਗਿਣਤੀ ਸੈਂਕੜਿਆਂ ਵਿੱਚ ਵੀ ਪਹੁੰਚ ਜਾਂਦੀ ਹੈ। ਪੰਜਾਬ ਦੀਆਂ ਸੜਕਾਂ 'ਤੇ ਨਿੱਤ ਵਾਪਰ ਰਹੇ ਹਾਦਸਿਆਂ ਕਾਰਨ ਇੱਥੋਂ ਦੀਆਂ ਸੜਕਾਂ 'ਬੰਦੇ ਖਾਣੀਆਂ ਸੜਕਾਂ' ਬਣਦੀਆਂ ਨਜਰ ਆ ਰਹੀਆਂ ਹਨ। ਸਾਡੇ ਸੂਬੇ ਵਿੱਚ ਹਰ ਦੋ ਘੰਟਿਆਂ ਦੌਰਾਨ ਤਕਰੀਬਨ ਦਸ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ, ਜਿੰਨ•ਾਂ ਵਿੱਚ ਹਰ ਰੋਜ 5¸7 ਵਿਅਕਤੀ ਅਣਆਈ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ।
ਪੰਜਾਬ 'ਚ ਬੀਤੇ ਕੁਝ ਵਰਿਆਂ ਦੌਰਾਨ ਹੋਏੇ ਵਿਕਾਸ ਸਦਕਾ 50 ਲੱਖ ਦੇ ਕਰੀਬ ਗੱਡੀਆਂ ਸੜਕਾਂ ਤੇ ਹਾਰਨ ਵਜਾਉਂਦੀਆਂ ਫਿਰਦੀਆਂ ਹਨ । ਕੌਮੀ ਮਾਰਗਾਂ, ਰਾਜ ਮਾਰਗਾਂ ਤੇ ਹੋਰ ਛੋਟੀਆਂ ਸੜਕਾਂ ਤੇ ਵਾਹਨ ਸ਼ੂਟਾਂ ਵੱਟਦੇ ਨਜਰ ਆਉਂਦੇ ਹਨ ਪਰ ਇਹਨਾਂ ਵਾਹਨਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਹੁੰਦਾ, ਜਿਸ ਕਾਰਨ ਅਨੇਕਾਂ ਵਾਰ ਜਾਨਲੇਵਾ ਹਾਦਸੇ ਵਾਪਰ ਜਾਂਦੇ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣੀ, ਗਲਤ ਪਾਸੇ ਤੋਂ ਅੱਗੇ ਲੰਘਾਉਣ ਦੀ ਕੋਸ਼ਿਸ਼, ਵਾਹਨ ਚਲਾਉਣ ਵੇਲੇ ਮੋਬਾਇਲ ਫੋਨ ਦੀ ਵਰਤੋਂ, ਤੇਜ ਰਫਤਾਰ ਅਤੇ ਕੰਨ ਪਾੜਵੇਂ ਹਾਰਨ ਵਜਾਉਣ ਵਰਗੀਆਂ ਹਰਕਤਾਂ ਸੜਕਾਂ ਤੇ ਆਮ ਦੇਖਣ ਨੂੰ ਮਿਲਦੀਆਂ ਹਨ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਲੋਕਾਂ ਵੱਲੋਂ ਧੜਾਧੜ ਆਵਾਜਾਈ ਦੇ ਨਿਯਮ ਤੋੜੇ ਜਾ ਰਹੇ ਹਨ, ਜਿਸ ਨਾਲ ਵਾਹਨ ਚਲਾਉਣ ਵਾਲੇ ਤੇ ਸੜਕਾਂ ਤੇ ਚੱਲਣ ਵਾਲਿਆਂ ਦੀ ਜਿੰਦਗੀ ਨੂੰ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ। ਆਵਾਜਾਈ ਦੇ ਨਿਯਮ ਤੋੜਨ ਵਾਲਿਆਂ ਵਿੱਚ ਸਾਡਾ ਸੂਬਾ ਪੰਜਾਬ ਗੁਵਾਂਢੀ ਸੂਬਿਆਂ ਨਾਲੋਂ ਬਹੁਤ ਅੱਗੇ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਵਿੱਚ ਧੜਾਧੜ ਨਿਯਮ ਤੋੜਨ ਵਾਲੇ ਵਿਅਕਤੀ ਦੂਜੇ ਸੂਬਿਆਂ ਵਿੱਚ ਜਾ ਕੇ ਇਸ ਤਰ•ਾਂ ਗੱਡੀ ਚਲਾਉਂਦੇ ਹਨ ਜਿਵੇਂ ਉਹਨਾਂ ਨੇ ਕਦੇ ਕੋਈ ਨਿਯਮ ਤੋੜਿਆ ਹੀ ਨਾ ਹੋਵੇ। ਇੱਕ ਵਾਰ ਮੈਨੂੰ ਆਪਣੇ ਇੱਕ ਦੋਸਤ ਨਾਲ ਘਰੇਲੂ ਕੰਮ ਲਈ ਚੰਡੀਗੜ• ਜਾਣਾ ਪਿਆ। ਪੂਰੇ ਰਸਤੇ ਮੇਰੇ ਦੋਸਤ ਨੇ ਸੀਟ ਬੈਲਟ ਨਾ ਲਾਈ ਪਰ ਚੰਡੀਗੜ• ਦੀ ਹੱਦ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਉਸਨੇ ਝੱਟ ਸੀਟ ਬੈਲਟ ਲਗਾ ਲਈ ਤੇ ਡਰਾਇਵਰ ਨੂੰ ਵੀ ਸੀਟ ਬੈਲਟ ਲਾਉਣ ਦਾ ਹੁਕਮ ਚਾੜ•• ਦਿੱਤਾ ਕਿਉਂਕਿ ਬਿਨਾਂ ਸੀਟ ਬੈਲਟ ਲਗਾਇਆਂ ਉÎÎÎੱਥੇ ਚਲਾਨ ਕੱਟੇ ਜਾਣ ਦਾ ਡਰ ਸੀ। ਅਜਿਹਾ ਇਸ ਲਈ ਹੈ ਕਿਉਂਕਿ ਬਾਕੀ ਸ਼ਹਿਰਾਂ ਵਿੱਚ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ। ਜੇਕਰ ਸਾਡੇ ਸੂਬੇ ਵਿੱਚ ਵੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਸੜਕ ਹਾਦਸਿਆਂ ਦੀ ਗਿਣਤੀ ਇੱਥੇ ਵੀ ਕਾਫੀ ਹੱਦ ਤੱਕ ਘੱਟ ਕੀਤੀ ਜਾ ਸਕਦੀ ਹੈ।
ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਜੇਕਰ ਪਿਛਲੇ ਕੁਝ ਵਰਿ•ਆਂ ਦੇ ਅੰਕੜਿਆਂ ਤੇ ਨਜਰ ਮਾਰੀਏ ਤਾਂ ਹਰ ਸਾਲ ਔਸਤਨ 3000 ਲੋਕ ਸੜਕ ਹਾਦਸਿਆਂ ਦੌਰਾਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸਾਲ 2003 ਦੌਰਾਨ ਸੜਕ ਹਾਦਸਿਆਂ ਵਿੱਚ 2721 ਵਿਅਕਤੀ ਮਾਰੇ ਗਏ ਜਦੋਂਕਿ 2004 ਵਿੱਚ 2579, 2005 ਵਿੱਚ 2777 ਵਿਅਕਤੀਆਂ ਦੀ ਮੌਤ ਹੋਈ। ਸਾਲ 2006 ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਧ ਕੇ 2966 ਹੋ ਗਈ। ਸਾਲ 2007 'ਚ 3363, 2008 'ਚ 3333 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਅਗਲੇ ਦੋ ਸਾਲਾਂ ਦੌਰਾਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਹੋਰ ਵੀ ਇਜਾਫਾ ਹੋਇਆ। ਸਾਲ 2009 ਵਿੱਚ 3500 ਅਤੇ ਸਾਲ 2010 ਵਿੱਚ 3423 ਵਿਅਕਤੀਆਂ ਦੀ ਮੌਤ ਹੋਈ। ਮੌਜੂਦਾ ਵਰ•ੇ 2011 ਦੇ ਪਹਿਲੇ ਅੱਧ ਤੱਕ 1645 ਵਿਅਕਤੀ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ।
ਸੜਕਾਂ ਤੇ ਦਿਨੋਂ¸ਦਿਨ ਵਧ ਰਹੇ ਹਾਦਸਿਆਂ ਨੂੰ ਰੋਕਣ ਲਈ ਵਕਤ ਦੀਆਂ ਸਰਕਾਰਾਂ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਸਰਕਾਰ ਵੱਲੋਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਨ•ਾਂ ਨੂੰ ਲਾਗੂ ਕਰਵਾਉਣ ਲਈ ਕਦੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਜਾਂਦਾ। ਟਰਾਂਸਪੋਰਟ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਕੌਮੀ ਮਾਰਗਾਂ 'ਤੇ ਬੱਸਾਂ ਦੀ ਰਫਤਾਰ 65 ਕਿਲੋਮੀਟਰ ਪ੍ਰਤੀ ਘੰਟਾ ਤੇ ਰਾਜ ਮਾਰਗਾਂ 'ਤੇ 55 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਗਈ ਹੈ ਪਰ ਇਸ ਦੇ ਉਲਟ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਸਾਂ 80 ਤੋਂ 100 ਕਿਲੋਮੀਟਰ ਦੀ ਰਫਤਾਰ ਨਾਲ ਸੜਕਾਂ ਤੇ ਦੌੜਦੀਆਂ ਹਨ। ਇਸੇ ਤਰ•ਾਂ ਕਾਰਾਂ ਲਈ ਕੌਮੀ ਮਾਰਗਾਂ ਤੇ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਰਾਜ ਮਾਰਗਾਂ ਤੇ 70 ਕਿਲੋਮੀਟਰ ਦੀ ਸੀਮਾ ਮਿਥੀ ਗਈ ਹੈ ਪਰ ਕਾਰਾਂ ਵੀ 100 ਤੋਂ ਉਪਰ ਦੀ ਰਫਤਾਰ 'ਤੇ ਦੌੜ ਰਹੀਆਂ ਹਨ। ਕੁਝ ਆਧੁਨਿਕ ਕਾਰਾਂ ਤਾਂ ਅਜਿਹੀਆਂ ਵੀ ਹਨ, ਜੋ 100 ਕਿਲੋਮੀਟਰ ਤੋਂ ਜਿਆਦਾ ਰਫਤਾਰ 'ਤੇ 'ਟਾਪ ਗੇਅਰ' ਲੈਂਦੀਆਂ ਹਨ।
ਵਧ ਰਹੇ ਸੜਕ ਹਾਦਸਿਆਂ ਕਾਰਨ ਜਿਥੇ ਵਾਹਨਾਂ ਦੀ ਵੱਧ ਰਹੀ ਗਿਣਤੀ ਨੂੰ ਮੰਨਿਆ ਜਾ ਸਕਦਾ ਹੈ, ਉਥੇ ਹੀ ਵਧ ਰਹੇ ਹਾਦਸਿਆਂ ਲਈ ਸਾਡਾ ਪ੍ਰਸ਼ਾਸਨ ਵੀ ਬਰਾਬਰ ਦਾ ਜਿੰਮੇਵਾਰ ਹੈ। ਆਵਾਜਾਈ ਦੇ ਨਿਯਮਾਂ ਨੂੰ ਪੂਰੀ ਤਰ•ਾਂ ਲਾਗੂ ਨਾ ਕਰ ਸਕਣਾ ਵੀ ਸੜਕੀ ਹਾਦਸਿਆਂ ਦਾ ਇੱਕ ਮੁੱਖ ਕਾਰਨ ਹੈ। ਸਿਆਸੀ ਦਖਲਅੰਦਾਜੀ ਵੀ ਆਵਾਜਾਈ ਦੇ ਨਿਯਮਾਂ ਨੂੰ ਪੂਰੀ ਤਰ•ਾਂ ਲਾਗੂ ਨਾ ਕਰ ਸਕਣ ਲਈ ਵੀ ਜਿੰਮੇਵਾਰ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਕਿਸੇ ਪੁਲਿਸ ਵਾਲੇ ਵੱਲੋਂ ਕਿਸੇ ਨਿਯਮ ਭੰਗ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਜਾਂਦਾ ਹੈ ਤਾਂ ਅੱਗੋਂ ਉਹ ਵਿਅਕਤੀ ਝੱਟ ਕਿਸੇ ਨਾ ਕਿਸੇ ਸਿਆਸੀ ਆਗੂ ਨੂੰ ਫੋਲ ਮਿਲਾ ਕੇ ਉਸ ਪੁਲਿਸ ਵਾਲੇ ਦੇ ਕੰਨ ਨਾਲ ਲਗਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਮੁਲਾਜਮ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਹੋ ਜਾਂਦੀ ਹੈ। ਨਾਂ ਤਾਂ ਉਹ ਆਪਣੀ ਡਿਊਟੀ ਨੂੰ ਪੂਰੀ ਤਰ•ਾਂ ਨਿਭਾ ਸਕਦਾ ਹੈ ਤੇ ਨਾ ਹੀ ਉਸ ਲੀਡਰ ਨੂੰ ਨਾਰਾਜ ਕਰ ਕੇ ਆਪਣੀ ਨੌਕਰੀ ਨੂੰ ਕਿਸੇ ਪ੍ਰਕਾਰ ਦੇ ਖਤਰੇ ਵਿੱਚ ਲਿਆਉਣਾ ਚਾਹੁੰਦਾ ਹੈ। ਅਖੀਰ ਮਜਬੂਰ ਹੋ ਕੇ ਉਸਨੂੰ ਉਹਨਾਂ ਵਿਅਕਤੀਆਂ ਨੂੰ ਛੱਡਣਾ ਪੈਂਦਾ ਹੈ। ਇਸ ਨਾਲ ਨਿਯਮ ਤੋੜਨ ਵਾਲੇ ਵਿਅਕਤੀਆਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ ਅਤੇ ਉਹ ਪਹਿਲਾਂ ਨਾਲੋਂ ਵੀ ਬੇਖੌਫ ਹੋ ਕੇ ਨਿਯਮ ਤੋੜਦੇ ਹਨ।
ਟਰੈਫਿਕ ਪੁਲਿਸ ਦੇ ਇੱਕ ਮੁਲਾਜਮ ਦਾ ਕਹਿਣਾ ਸੀ ਕਿ ਹੁਣ ਤਾਂ ਉਹ ਆਵਾਜਾਈ ਦੇ ਨਿਯਮ ਭੰਗ ਕਰਨ ਵਾਲਿਆਂ ਨੂੰ ਰੋਕਣੋ ਹੀ ਹਟ ਗਏ ਹਨ ਕਿਉਂਕਿ ਅੱਜ ਕੱਲ• ਹਰ ਵਿਅਕਤੀ ਆਪਣੀ ਜੇਬ• ਵਿੱਚ ਕਿਸੇ ਨਾ ਕਿਸੇ ''ਸਿਆਸੀ ਆਗੂ'' ਨੂੰ ਪਾ ਕੇ ਘੁੰਮਦਾ ਹੈ। ਸ਼ਾਇਦ ਇੱਥੇ ''ਸਿਆਸੀ ਆਗੂ'' ਤੋਂ ਉਸਦਾ ਮਤਲਬ ਜੇਬ• ਵਿੱਚ ਪਾਏ ''ਮੋਬਾਇਲ ਫੋਨ'' ਤੋਂ ਸੀ।
ਵਧ ਰਹੇ ਹਾਦਸਿਆਂ ਨੂੰ ਕਾਬੂ ਕਰਨ ਲਈ ਜਿਥੇ ਆਵਾਜਾਈ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉਥੇ ਹੀ ਬਹੁਤ ਸਾਰੇ ਕਈ ਹੋਰ ਸੁਧਾਰ ਵੀ ਹਨ, ਜੋ ਆਵਾਜਾਈ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਜਰੂਰੀ ਹਨ। ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ 'ਤੇ ਥੋੜੀ¸ਥੋੜੀ ਦੂਰੀ ਉਤੇ ਪੈਟਰੋਲਿੰਗ ਵੈਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸੜਕਾਂ 'ਤੇ ਨਿਯਮ ਭੰਗ ਕਰਨ ਵਾਲਿਆਂ 'ਤੇ ਨਜਰ ਰੱਖੀ ਜਾ ਸਕੇ। ਜੇਕਰ ਰਫਤਾਰ ਨੂੰ ਸੁਚਾਰੂ ਕਰਨ ਲਈ ਠੋਸ ਕਦਮ ਨਾ ਉਠਾਏ ਗਏ ਤਾਂ ਰਾਜ ਦੀਆਂ ਸੜਕਾਂ ਇਸੇ ਤਰ•ਾਂ ਖੂਨੀ ਬਣੀਆਂ ਰਹਿਣਗੀਆਂ ਤੇ ਹਰ ਰੋਜ ਸੈਂਕੜੇ ਬੇਸ਼ਕੀਮਤੀ ਜਾਨਾਂ ਨਿਗਲਦੀਆਂ ਰਹਿਣਗੀਆਂ।

No comments:
Post a Comment