ਮੋਹਿਤ ਵਰਮਾ,
ਬਠਿੰਡਾ।
ਹਰ ਛੇ ਮਹੀਨਿਆਂ ਬਾਅਦ ਧਰਤੀ ਮਾਂ ਦੀ ਹਿੱਕ 'ਤੇ ਭਾਂਬੜ ਬਾਲੇ ਜਾਂਦੇ ਹਨ। ਫਸਲ ਦੀ ਕਟਾਈ ਤੋਂ ਬਾਅਦ ਧਰਤੀ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ ਪੰਜਾਬ ਦੇ ਜ਼ਿਆਦਾਤਰ ਖੇਤਾਂ 'ਚ ਝੋਨੇ ਦੀ ਕਟਾਈ ਦਾ ਕੰਮ ਨੇਪਰੇ ਚੜ• ਗਿਆ ਹੈ ਅਤੇ ਬਹੁਤ ਹੀ ਥੋੜ•ੇ ਖੇਤ ਹੋਣਗੇ ਜਿੰਨ•ਾਂ ਵਿੱਚ ਕਟਾਈ ਦਾ ਕੰਮ ਬਾਕੀ ਹੈ ਜਾਂ ਅਜੇ ਵੀ ਚੱਲ ਰਿਹਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪਿੱਛੇ ਬਚੀ 'ਪਰਾਲੀ' ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਬਹੁਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ। ਇਸ ਨਾਲ ਜਿੱਥੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਉÎÎÎੱਥੇ ਹੀ ਇਸਦਾ ਮਨੁੱਖੀ ਸਿਹਤ ਅਤੇ ਖੇਤਾਂ ਦੀ ਉਪਜਾਊ ਸ਼ਕਤੀ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਅਣਗਿਣਤ ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ, ਜਿੰਨਾਂ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਪਰਾਲੀ ਜਲਾਉਣ ਉਪਰੰਤ ਪੈਦਾ ਹੋਇਆ ਧੂੰਆ ਕਈ ਨਾ-ਮੁਰਾਦ ਬਿਆਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਜ਼ਹਿਰੀਲੇ ਧੂੰਏ ਕਾਰਨ ਚਮੜੀ, ਸਾਹ ਅਤੇ ਅੱਖਾਂ ਦੀਆਂ ਕਈ ਖਤਰਨਾਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਧੂੰਏ ਵਿੱਚੋਂ ਨਿੱਕਲਦੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰਸ ਆਕਸਾਈਡ ਅਤੇ ਮੀਥੇਨ ਆਦਿ ਜਦੋਂ ਸਾਹ ਕਿਰਿਆ ਰਾਹੀਂ ਸਾਡੇ ਸਰੀਰ ਅੰਦਰ ਜਾਂਦੀਆਂ ਹਨ ਤਾਂ ਇਹ ਸਾਡੇ ਸਰੀਰ 'ਤੇ ਬਹੁਤ ਹੀ ਮਾਰੂ ਅਸਰ ਕਰਦੀਆਂ ਹਨ। ਇਹਨਾਂ ਗੈਸਾਂ 'ਚੋਂ ਸਭ ਤੋਂ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਹੈ, ਜੋ ਸਰੀਰ ਵਿਚਲੀ ਆਕਸੀਜਨ ਨੂੰ ਖਤਮ ਕਰ ਦਿੰਦੀ ਹੈ। ਇਸ ਨਾਲ ਸਾਹ ਸਬੰਧੀ ਰੋਗ ਪੈਦਾ ਹੁੰਦੇ ਹਨ। ਇਹਨਾਂ ਰੋਗਾਂ ਨਾਲ ਸਭ ਤੋਂ ਵੱਧ ਬੱਚੇ ਪ੍ਰਭਾਵਿਤ ਹੁੰਦੇ ਹਨ। ਇੱਕ ਅਨੁਮਾਨ ਅਨੁਸਾਰ 2 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ 20 ਫੀਸਦੀ ਸ਼ਹਿਰੀ ਅਤੇ 10 ਫੀਸਦੀ ਪੇਂਡੂ ਬੱਚੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਪਿਛਲੇ 15 ਸਾਲਾਂ ਦੌਰਾਨ ਸਾਹ ਦੀਆਂ ਬਿਮਾਰੀਆਂ ਦੇ ਪੀੜਤਾਂ ਦੀ ਸੰਖਿਆ 50 ਫੀਸਦੀ ਵਧੀ ਹੈ ਜਿੰਨ•ਾਂ ਵਿੱਚੋਂ 77 ਫੀਸਦੀ ਮਾਮਲੇ ਅਜਿਹੇ ਹਨ ਜੋ 5 ਸਾਲ ਦੀ ਉਮਰ ਤੱਕ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਹਨ। ਉÎÎÎੱਤਰੀ ਭਾਰਤ ਦੀ ਲਗਭਗ 20 ਫੀਸਦੀ ਆਬਾਦੀ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਝੋਨੇ ਦੀ ਪਰਾਲੀ ਨੂੰ ਸਾੜਨ ਉਪਰੰਤ ਪੈਦਾ ਹੋਇਆ ਧੂੰਆ ਸਿੱਧਾ ਮਨੁੱਖੀ ਸਾਹ ਪ੍ਰਣਾਲੀ 'ਤੇ ਅਸਰ ਕਰਦਾ ਹੈ। ਇਨਸਾਨ ਨੇ ਆਪਣੀਆਂ ਖੁਦ ਦੀਆਂ ਗਲਤੀਆਂ ਕਾਰਨ 'ਆਖਰੀ ਦਮ' ਤੱਕ ਮਨੁੱਖ ਦੇ ਨਾਲ ਨਿਭਣ ਵਾਲੀ 'ਦਮੇ' ਵਰਗੀ ਬਿਮਾਰੀ ਸਹੇੜ ਲਈ ਹੈ।
ਪਰਾਲੀ ਦਾ ਧੂੰਆ ਕਈ ਜਾਨਲੇਵਾ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਸੜਕ ਕਿਨਾਰੇ ਖੇਤਾਂ ਵਿੱਚ ਪਰਾਲੀ ਜਲਾਉਣ ਕਾਰਨ ਧੂੰਆ ਸੜਕ ਉÎÎÎੱਪਰ ਫੈਲ ਜਾਂਦਾ ਹੈ ਅਤੇ ਆਲੇ ਦੁਆਲੇ ਕੁੱਝ ਵੀ ਨਜ਼ਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਵਾਹਨ ਚਾਲਕ ਤੇਜ਼ੀ ਨਾਲ ਇਸ ਰਸਤੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਸਾਹਮਣਿਓਂ ਆ ਰਹੇ ਵਾਹਨ ਦਿਖਾਈ ਨਾ ਦੇਣ ਕਰਕੇ ਕਈ ਵਾਰ ਜਾਨਲੇਵਾ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਦੁਖਦਾਇਕ ਹਾਦਸਾ ਕੁੱਝ ਦਿਨ ਪਹਿਲਾਂ ਰਈਆ ਨੇੜਲੇ ਪਿੰਡ ਕੋਹਾਟਵਿੰਡ ਨੇੜੇ ਵਾਪਰਿਆ ਜਿੱਥੇ ਇੱਕ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਸੜਕ ਉÎÎÎੱਪਰ ਧੂੰਆ ਫੈਲਿਆ ਹੋਇਆ ਸੀ। ਅੱਗੇ ਦਾ ਰਸਤਾ ਸਾਫ ਨਾ ਦਿਖਣ ਕਾਰਨ ਇੱਕ ਥ੍ਰੀਵੀਲਰ ਉਸ ਖੇਤ ਵਿੱਚ ਪਲਟ ਗਿਆ ਅਤੇ ਥ੍ਰੀਵੀਲਰ ਦਾ ਤੇਲ ਡੁੱਲ•ਣ ਕਾਰਨ ਉਸਨੂੰ ਅੱਗ ਲੱਗ ਗਈ। ਇਸੇ ਅੱਗ ਵਿੱਚ ਬੁਰੀ ਤਰਾਂ ਝੁਲਸ ਕੇ ਤਿੰਨ ਮਾਸੂਮ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 5 ਬੱਚੇ ਇਸ ਅੱਗ ਵਿੱਚ ਝੁਲਸ ਗਏ।
ਇੱਕ ਰਿਪੋਰਟ ਅਨੁਸਾਰ ਹਰ ਸਾਲ ਸਾਡੇ ਸੂਬੇ ਦੀ ਤਕਰੀਬਨ 26 ਲੱਖ ਹੈਕਟੇਅਰ ਜ਼ਮੀਨ 'ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਜਿਸ 'ਚੋਂ ਲਗਭਗ 90 ਫੀਸਦੀ ਜ਼ਮੀਨ ਦੀ ਪਰਾਲੀ ਨੂੰ ਜਲਾ ਦਿੱਤਾ ਜਾਂਦਾ ਹੈ। ਇਸ ਤੋਂ ਨਿੱਕਲਣ ਵਾਲੀਆਂ ਲੱਖਾਂ ਟਨ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ। ਇਹਨਾਂ ਗੈਸਾਂ ਚੋਂ 70 ਫੀਸਦੀ ਹਿੱਸਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦਾ ਹੁੰਦਾ ਹੈ। ਬਾਕੀ ਬਚਦੇ ਹਿੱਸੇ 'ਚੋਂ 2.09 ਫੀਸਦੀ ਨਾਈਟ੍ਰੇਟ ਆਕਸਾਈਡ, 0.66 ਫੀਸਦੀ ਮੀਥੇਨ ਅਤੇ ਹੋਰ ਗੈਸਾਂ ਨਿੱਕਲਦੀਆਂ ਹਨ। ਇੱਕ ਅਨੁਮਾਨ ਅਨੁਸਾਰ ਹਰ ਸਾਲ ਸੂਬੇ 'ਚ 163 ਲੱਖ ਟਨ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ। ਪਰਾਲੀ ਸਾੜਨ ਨਾਲ ਵਾਯੂਮੰਡਲ ਵਿੱਚ ਇਹੋ ਜਿਹੀਆਂ ਗੈਸਾਂ ਭਰ ਗਈਆਂ ਹਨ ਜਿੰਨ•ਾਂ ਨੇ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਰੋਕਣ ਲਈ ਬਣੀ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਇਆ ਹੈ। ਕੁਝ ਸਮਾਂ ਪਹਿਲਾਂ ਓਜੋਨ ਪਰਤ ਵਿੱਚ ਹੋਇਆ ਛੋਟਾ ਜਿਹਾ ਸੁਰਾਖ ਮਘੋਰੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਇਸ ਮਘੋਰੇ ਨੂੰ ਹੋਰ ਵਧਣ ਤੋਂ ਰੋਕਣਾ ਵਿਗਿਆਨੀਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੇ ਧਰਤੀ 'ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕਿਰਨਾਂ ਨੇ ਧਰਤੀ ਉÎÎÎÎੱਪਰਲੇ ਮੌਸਮ ਅਤੇ ਵਾਯੂਮੰਡਲ ਵਿੱਚ ਭਾਰੀ ਤਬਦੀਲੀਆਂ ਲਿਆਂਦੀਆਂ ਅਤੇ ਵਾਤਾਵਰਣ ਵਿੱਚ ਸਾਵਾਂਪਣ ਖਤਮ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਤਾਪਮਾਨ ਵਿੱਚ ਭਾਰੀ ਵਾਧਾ ਹੋਇਆ। ਭੂ ਵਿਗਿਆਨੀਆਂ ਅਨੁਸਾਰ ਗਰਮੀ ਵਧਣ ਕਾਰਨ ਕਿਸਾਨਾਂ ਦੇ ਮਿੱਤਰ ਕੀੜੇ, ਪਤੰਗੇ ਅਤੇ ਬੈਕਟੀਰੀਆ ਮਰ ਜਾਂਦੇ ਹਨ। ਜਿਸ ਕਾਰਨ ਧਰਤੀ ਹੇਠਲੀ ਕੁਦਰਤੀ ਖਾਦ ਬਣਨੀ ਬੰਦ ਹੋ ਜਾਂਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਭਾਰੀ ਖੋਰਾ ਲੱਗਦਾ ਹੈ। ਉਪਜਾਊ ਸ਼ਕਤੀ ਘੱਟ ਹੋਣ ਕਾਰਨ ਕਿਸਾਨਾਂ ਨੂੰ ਫਸਲਾਂ ਉÎÎÎÎੱਪਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਉਹਨਾਂ ਦੀ 'ਜੇਬ•' 'ਤੇ ਭਾਰੀ ਪੈਣ ਲੱਗਾ ਹੈ। ਇਸ ਤੋਂ ਇਲਾਵਾ ਗਰਮੀ ਵਧਣ ਨਾਲ ਪੱਤੇ ਝੁਲਸ ਜਾਂਦੇ ਹਨ ਅਤੇ ਹਰਿਆ-ਭਰਿਆ ਵਾਤਾਵਰਣ ਨਸ਼ਟ ਹੋ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਾਂ, ਗਿਰਝਾਂ ਤੇ ਇੱਲ•ਾਂ ਖਤਮ ਹੋ ਗਈਆਂ ਹਨ ਜਾਂ ਹੌਲੀ-ਹੌਲੀ ਖਾਤਮੇ ਵੱਲ ਵਧ ਰਹੇ ਹਨ। ਰੁੱਤਾਂ ਅਤੇ ਮੌਸਮਾਂ ਵਿੱਚ ਅਸੰਤੁਲਨ ਦੇ ਸਿੱਟੇ ਵਜੋਂ ਬਾਰਸ਼ਾਂ ਦੇ ਸਮੇਂ ਬਦਲ ਗਏ।
ਪਰਾਲੀ ਨੂੰ ਨਸ਼ਟ ਕਰਨਾ ਕਿਸਾਨਾਂ ਲਈ 'ਘਰ ਫੂਕ ਤਮਾਸ਼ਾ ਦੇਖਣ' ਸਮਾਨ ਹੈ। ਪਰਾਲੀ ਇਕੱਠੀ ਕਰ ਕੇ ਸੰਭਾਲਣ 'ਤੇ 2 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਕਰੀਬ ਖਰਚਾ ਆਉਂਦਾ ਹੈ ਜੋ ਕਿ ਮੰਦੀ ਆਰਥਿਕਤਾ ਦੇ ਚੱਲਦਿਆਂ ਕਿਸਾਟਾ ਦੇ ਵੱਸ ਦਾ ਰੋਗ ਨਹੀਂ ਹੈ। ਫਸਲ ਕੱਟਣ ਉਪਰੰਤ ਪਿੱਛੇ ਬਚੀ ਪਰਾਲੀ ਬਹੁਤ ਸਖਤ ਹੁੰਦੀ ਹੈ ਅਤੇ ਇਸ ਦੀ ਵਾਹੀ ਕਰਨੀ ਬਹੁਤ ਹੀ ਔਖੀ ਅਤੇ ਖਰਚੀਲੀ ਹੈ। ਪਰਾਲੀ ਨਸ਼ਟ ਕਰਨ ਲਈ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪੈਦਾ ਹੈ। ਇਸ ਤੋਂ ਇਲਾਵਾ ਜੋ 'ਕਰੜੀ ਮਸ਼ੱਕਤ' ਕਰਨੀ ਪੈਂਦੀ ਹੈ ਉਹ ਅਲੱਗ ਹੈ। ਇਸ ਝੰਜਟ ਤੋਂ ਬਚਣ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਹੀ ਬਿਹਤਰ ਸਮਝਦੇ ਹਨ। ਪਰਾਲੀ ਨੂੰ ਜਲਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸਨੂੰ ਕੱਟਣ ਵਾਲੀ ਮਸ਼ੀਨ ਬਹੁਤ ਮਹਿੰਗੀ ਜੋ ਕਿ ਮੱਧ ਵਰਗੀ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੈ।
ਪਰਾਲੀ ਜਲਾਉਣ ਤੇ ਰੋਕ ਲਗਾਉਣ ਲਈ ਸਰਕਾਰ ਪੂਰੀ ਤਰਾਂ ਗੰਭੀਰ ਨਹੀਂ ਹੈ ਜਿਸ ਕਾਰਨ ਕਿਸਾਨ ਹਰ ਸਾਲ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੰਦੇ ਹਨ। ਹਰ ਸਾਲ ਹਜ਼ਾਰਾਂ ਏਕੜ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਦੇਖਦੇ ਰਹਿੰਦੇ ਹਨ। ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਪ੍ਰਦੂਸ਼ਣ ਰੋਕੂ ਬੋਰਡਾਂ ਦੀ ਸਥਾਪਨਾ ਵੀ ਕੀਤੀ ਜਾਂਦੀ ਹੈ ਪਰ ਇਹ ਬੋਰਡ ਵੀ ਕਾਗਜਾਂ ਦੀ ਢਿੱਡ ਭਰਨ ਦੀ ਬਜਾਏ ਕੁੱਝ ਨਹੀਂ ਕਰਦੇ। ਪ੍ਰਸ਼ਾਸ਼ਨਿਕ ਅਧਿਕਾਰੀ ਸੂਬੇ ਵਿੱਚ ਧਾਰਾ 144 ਲਗਾ ਕੇ ਪੱਲਾ ਛੁੜਾ ਲੈਂਦੇ ਹਨ। ਪਰਾਲੀ ਸਾੜਨ ਵਾਲਿਆਂ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਅਤੇ ਜੇਕਰ ਕੋਈ ਕਰ ਵੀ ਲਿਆ ਜਾਵੇ ਤਾਂ ਉਸ ਉÎÎÎੱਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਸਦੀ ਫਾਈਲ ਵਕਤ ਦੀ ਧੂੜ ਵਿੱਚ ਗੁੰਮ ਹੋ ਕੇ ਰਹਿ ਜਾਂਦੀ ਹੈ। ਪਰਾਲੀ ਜਲਾਉਣ ਵਾਲੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ 'ਚ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਜਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਜੋ ਪਰਾਲੀ ਦੇ ਧੂੰਏ ਕਾਰਨ ਵਾਤਾਵਰਣ ਅਤੇ ਮਨੁੱਖਤਾ ਦੇ ਹੋ ਰਹੇ ਨੁਕਸਾਨ ਨੂੰ ਬੰਦ ਕੀਤਾ ਜਾ ਸਕੇ। ਇਸ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਿਰਫ ਕਾਗਜ਼ੀ ਕਾਰਵਾਈਆਂ ਕਰਨ ਦੀ ਬਜਾਏ ਲੋਕਾਂ ਨੂੰ ਸਮਝਾਇਆ ਜਾਵੇ ਕਿ ਤੁਹਾਡਾ ਅਤੇ ਤੁਹਾਡੀ ਆਉਣ ਵਾਲੀ ਪੀੜ•ੀ ਦਾ ਭਵਿੱਖ ਕਿੰਨਾ ਖਤਰਨਾਕ ਹੈ। ਸਾਨੂੰ ਆਪਣੇ ਸੌੜੇ ਹਿੱਤਾਂ ਨੂੰ ਤਿਆਗ ਕੇ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾ ਦੀ ਮਜਬੂਰੀ ਸਮਝੇ ਅਤੇ ਕੋਈ ਅਜਿਹਾ ਤਰੀਕਾ ਅਖਤਿਆਰ ਕਰੇ ਜਿਸ ਨਾਲ ਕਿਸਾਨ ਕਿਸੇ ਡਰ ਦੀ ਥਾਂ ਖੁਸ਼ੀ ਨਾਲ ਪਰਾਲੀ ਨਾ ਸਾੜਨ ਦੇ ਵਿਚਾਰ ਨੂੰ ਅਪਣਾ ਲੈਣ।
ਅੰਤ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਆਪਣਾ ਫਰਜ਼ ਪਛਾਨਣ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਸਹਿਯੋਗ ਦੇਣ ਤਾਂ ਕਿ ਆਉਣ ਵਾਲੀਆਂ ਪੀੜ•ੀਆਂ ਸਿਹਤਮੰਦ ਜਿੰਦਗੀ ਜੀਅ ਸਕਣ ਕਿਉਂਕਿ ਜੇਕਰ ਅਸੀਂ ਦੇਸ਼ ਨੂੰ ਸੋਨੇ ਦੀ ਚਿੜੀ ਤਾਂ ਬਣਾ ਲਿਆ ਪਰ ਉਹ ਚਿੜੀ ਸਿਹਤਮੰਦ ਹੀ ਨਾ ਹੋਈ ਤਾਂ ਫਿਰ ਅਜਿਹੀ ਚਿੜੀ ਦਾ ਕੀ ਫਾਇਦਾ। ਇਸ ਲਈ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ• ਪਾ ਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।