Thursday, 4 August 2011

ਟੁੱਟ ਰਹੇ ਹਨ ਸਾਂਝੇ ਪਰਿਵਾਰ

ਮੋਹਿਤ ਵਰਮਾ


ਕੋਈ ਵੇਲਾ ਸੀ ਜਦੋਂ ਲੋਕ ਪੁੱਤਾਂ ਪੋਤਰਿਆਂ ਵਾਲੇ ਹੋਣ ਦੇ ਬਾਵਜੂਦ ਵੀ ਇੱਕ ਹੀ ਛੱਤ ਥੱਲੇ ਰਹਿੰਦੇ ਸਨ ਅਤੇ ਸਾਰੇ ਪਰਿਵਾਰ ਦਾ ਇੱਕ ਹੀ ਸਾਂਝਾ ਚੁੱਲ•ਾ ਹੁੰਦਾ ਸੀ। ਉਸ ਤੋਂ ਬਾਅਦ ਆਏ ਸਟੀਲ ਦੇ ਚੁੱਲਿ•ਆਂ ਦੇ ਦੌਰ ਨੇ ਤਾਂ ਪਰਿਵਾਰਕ ਰਿਸ਼ਤਿਆਂ, ਸਾਂਝਾਂ ਤੇ ਤੰਦਾਂ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ। ਜਿਸ ਕਰਕੇ ਹੁਣ ਇਹਨਾਂ ਸਾਂਝੇ ਪਰਿਵਾਰਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ। ਪੁਰਾਣੇ ਸਮਿਆਂ ਵਿੱਚ ਪਰਿਵਾਰ ਦੀਆਂ ਨੀਹਾਂ ਪਿਆਰ ਤੇ ਸਤਿਕਾਰ ਰੂਪੀ ਪੱਕੀਆਂ ਇੱਟਾਂ ਨਾਲ ਖੜ•ੀਆਂ ਕੀਤੀਆਂ ਜਾਂਦੀਆਂ ਸਨ, ਜਦੋਂਕਿ ਹੁਣ ਇਹਨਾਂ ਦੀ ਬੁਨਿਆਦ ਪੈਸਾ ਬਣ ਗਈ ਹੈ।
ਬੀਤੇ ਚਾਰ ਦਹਾਕਿਆਂ ਤੋਂ ਸ਼ੁਰੂ ਹੋਏ ਸੱਭਿਅਤਾ ਦੇ ਪੱਛਮੀਕਰਨ ਕਰਕੇ ਨਵੀਂ ਪੀੜ•ੀ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਮਾਨ ਸਨਮਾਨ ਤੇ ਸੇਵਾ ਭਾਵਨਾ ਘਟ ਰਹੀ ਹੈ। ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਵੱਡਾ ਕਾਰਨ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਸਮਾਜ 'ਚ ਮਨੋਰੰਜਨ ਦੇ ਸਾਧਨਾਂ ਦਾ ਫੈਲਾਅ ਤੇ ਪਦਾਰਥਵਾਦ ਮਨੁੱਖ ਲਈ ਸਰਾਪ ਬਣ ਗਿਆ ਹੈ। ਵਸਤੂਵਾਦ ਨੇ ਲੋਕਾਂ ਨੂੰ ਆਰਥਿਕ ਸਵੈ ਨਿਰਭਰਤਾ ਦੇ ਰਸਤੇ ਅਜਿਹਾ ਤੋਰਿਆ ਕਿ ਉਹ ਰਿਸ਼ਤਿਆਂ ਦੇ ਮਾਇਨੇ ਹੀ ਭੁੱਲਣ ਲੱਗੇ ਅਤੇ ਇਹੀ ਗੱਲ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਵੱਡਾ ਕਾਰਨ ਬਣੀ।
ਪ੍ਰਾਚੀਨ ਵੇਲਿਆਂ 'ਚ ਵੱਡਿਆਂ ਦੀ ਸੰਗ ਸ਼ਰਮ ਮੰਨੀ ਜਾਂਦੀ ਸੀ ਪਰ ਸਿੱਖਿਆ ਦੇ ਪਸਾਰੇ ਨੇ ਨਵੀਂ ਪੀੜ•ੀ ਦੇ ਮਨਾਂ ਵਿੱਚੋਂ ਸੰਗ ਸ਼ਰਮ ਨੂੰ ਪੂਰੀ ਤਰ•ਾਂ ਖਤਮ ਕਰ ਦਿੱਤਾ ਹੈ।
ਸਾਂਝੇ ਪਰਿਵਾਰਾਂ ਦੇ ਟੁੱਟਣ ਲਈ ਸਿਰਫ ਨਵੀਂ ਪੀੜ•ੀ ਅਤੇ ਆਰਥਿਕ ਪੱਖ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਇਲਾਵਾ ਅਜਿਹਾ ਹੋਣ ਦੇ ਸਮਾਜਿਕ ਅਤੇ ਪਰਿਵਾਰਕ ਕਾਰਨ ਵੀ ਹਨ। ਜੇਕਰ ਨਵੀਂ ਜਵਾਨੀ ਨੇਂ ਆਪਣੇ ਲਈ ਨਵੇਂ ਰਾਹ ਤਲਾਸ਼ਣ ਦੀ  ਕੋਸ਼ਿਸ਼ ਕੀਤੀ ਹੈ ਤਾਂ ਵੱਡਿਆਂ ਨੇਂ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਤੋਰਨ ਦੇ ਯਤਨਾਂ ਨੇ ਦੋਵਾਂ ਧਿਰਾਂ ਵਿੱਚ ਟਕਰਾਅ ਪੈਦਾ ਕੀਤਾ ਹੈ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਦਾ ਜੀਵਨ ਪੱਧਰ ਤੇ ਸੋਚ ਪੁਰਾਣੇ ਸਮੇਂ ਦਾ ਹੈ ਤੇ ਉਹਨਾਂ 'ਚ ਬਹੁਤ ਘੱਟ ਬਦਲਾਅ ਆਇਆ ਹੈ, ਜਿਸ ਕਰਕੇ ਕੰਪਿਊਟਰ ਯੁੱਗ ਵਿੱਚ ਪੈਦਾ ਹੋਈ ਨਵੀਂ ਪੀੜ•ੀ ਉਹਨਾਂ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੀ।
ਇਸ ਤੋਂ ਇਲਾਵਾ ਜਾਇਦਾਦ ਦੀ ਵੰਡ ਹੋਣ ਕਰਕੇ ਸੁੰਗੜੇ ਰਿਹਾਇਸ਼ੀ ਮਕਾਨ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਵੱਡਾ ਕਾਰਨ ਬਣੇ ਹਨ। ਵਧ ਰਹੀ ਮਹਿੰਗਾਈ  ਕਾਰਨ ਪੈਦਾ ਹੋਏ ਮਾਲੀ ਸੰਕਟ ਕਾਰਨ ਲੋਕ ਬਜ਼ੁਜਗਾਂ ਦੀ ਦੇਖ ਰੇਖ ਕਰਨ ਤੋਂ ਮੁਨਕਰ ਹੁੰਦੇ ਜਾ ਰਹੇ ਹਨ। ਬਿਰਧ ਘਰਾਂ ਨੇ ਸਮਾਜ ਲਈ ਇੱਕ ਅਜਿਹੀ ਪ੍ਰੰਪਰਾ ਸਿਰਜ ਦਿੱਤੀ ਹੈ ਜਿਸਨੂੰ ਸਮਾਜ ਲਈ ਸ਼ਰਮਨਾਕ ਮੰਨਿਆ ਜਾ ਸਕਦਾ ਹੈ। ਬਿਰਧ ਆਸ਼ਰਮਾਂ ਵਿੱਚ ਰਹਿ ਰਹੇ 70 ਫੀਸਦੀ ਬਜੁਰਗਾਂ ਦੇ ਬੱਚੇ ਅਜਿਹੇ ਹਨ ਜੋ ਆਰਥਿਕ ਪੱਖੋਂ ਸਮਰੱਥ ਪਰ ਰਿਸ਼ਤੇ ਨਿਭਾਉਣ ਦੇ ਮਾਮਲੇ ਵਿੱਚ ਪੂਰੀ ਤਰਾਂ ਅਸਮਰੱਥ ਨਿੱਕਲੇ।
ਰਿਸ਼ਤਿਆਂ ਦੇ ਤਿੜਕਣ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਲੁਧਿਆਣਾ ਦੇ ਇੱਕ ਬਿਰਧ ਘਰ ਵਿੱਚ ਇੱਕ ਬਜ਼ੁਰਗ ਦੀ ਇੱਛਾ ਮੁਤਾਬਿਕ ਉਸਦਾ ਮ੍ਰਿਤਕ ਸਰੀਰ ਪੁੱਤਰ ਨੂੰ ਦੇਣ ਦੀ ਬਜਾਇ ਡੀ. ਐਮ. ਸੀ. ਨੂੰ ਦਾਨ ਕਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ, ਔਲਾਦ ਦੀਆਂ ਬੇਵਫਾਈਆਂ ਤੋਂ ਤੰਗ ਆ ਕੇ ਬਜ਼ੁਰਗਾਂ ਨੇ ਸਰੀਰ ਦਾਨ ਦੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਜਾਣਕਾਰੀ ਅਨੁਸਾਰ ਪੰਜ ਬਜ਼ੁਰਗਾਂ ਨੇ ਤਾਂ ਇੱਥੋਂ ਤੱਕ ਲਿਖ ਕੇ ਦਿੱਤਾ ਹੈ ਕਿ ਮਰਨ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਪੁੱਤ ਨੂੰ ਹੱਥ ਵੀ ਨਾਂ ਲਾਉਣ ਦਿੱਤਾ ਜਾਵੇ।
ਇਹ ਕੁੱਝ ਘਟਨਾਵਾਂ ਹਨ, ਜਦੋਂਕਿ ਜੇਕਰ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਹਰ ਮੋੜ ਤੇ ਅਜਿਹੇ ਭਿਆਨਕ ਬਿਰਤਾਂਤ ਦੇਖਣ ਨੂੰ ਮਿਲਣਗੇ ਜਿੰਨ•ਾ ਦੀ ਬਦੌਲਤ ਨਾ ਕੇਵਲ ਸਾਂਝੇ ਪਰਿਵਾਰ ਟੁੱਟ ਰਹੇ ਹਨ ਸਗੋਂ ਰਿਸ਼ਤਿਆਂ ਤੇ ਅਜਿਹੀ ਚੋਟ ਲੱਗੀ ਹੈ ਕਿ ਪਰਿਵਾਰਕ ਤਾਣਾ ਬਾਣਾ ਬਿੱਖਰ ਕੇ ਰਹਿ ਗਿਆ ਹੈ।

No comments:

Post a Comment