ਮੋਹਿਤ ਵਰਮਾ,
ਬਠਿੰਡਾ
ਅੱਜ ਆਬਾਦੀ ਦੇ ਮਾਮਲੇ ਵਿੱਚ ਭਾਵੇਂ ਅਸੀਂ ਚੀਨ ਨੂੰ ਪਛਾੜ ਕੇ ਨੰਬਰ ਇੱਕ ਦੀ ਕੁਰਸੀ ਹਾਸਲ ਕਰਨ ਜਾ ਰਹੇ ਹਾਂ ਪਰ ਖੇਡਾਂ ਦੇ ਮਸਲੇ ਵਿੱਚ ਸਾਡੇ ਦੇਸ਼ ਦੀ ਹੈਸੀਅਤ ਅਜੇ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਜੀਰੋ ਹੈ। ਇਸਨੂੰ ਭਾਰਤੀ ਖੇਡ ਜਗਤ ਦੀ ਤਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਇੱਕ ਸੂਬੇ ਨਾਲੋਂ ਵੀ ਛੋਟੇ ਦੇਸ਼ਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸਾਡੇ ਦੇਸ਼ ਦੇ ਖਿਡਾਰੀਆਂ ਨਾਲੋਂ ਕਈ ਦਰਜੇ ਬਿਹਤਰ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ ਤੋ ਹੋਣ ਵਾਲੇ ਮੁਕਾਬਲਿਆਂ ਵਿੱਚ ਚੀਨ, ਜਾਪਾਨ, ਆਸਟ੍ਰੇਲੀਆ, ਨਿਊਜੀਲੈਂਡ ਵਰਗੇ ਦੇਸ਼ਾਂ ਦੇ ਖਿਡਾਰੀ ਹਮੇਸ਼ਾ ਹੀ ਭਾਰਤੀ ਖਿਡਾਰੀਆਂ ਨਾਲੋਂ ਅੱਗੇ ਰਹਿੰਦੇ ਹਨ। ਸਵਾ ਸੌ ਕਰੋੜ ਦੀ ਆਬਾਦੀ ਵਾਲੇ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕਮੀ ਹੋਵੇ ਇਹ ਤਾਂ ਨਾ ਮੁਮਕਿਨ ਹੈ। ਪਰ ਫਿਰ ਵੀ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨੀਵੇਂ ਦਰਜੇ ਦਾ ਕਿਉਂ ਹੁੰਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਡੇ ਦੇਸ਼ ਦੇ ਕਰੋੜਾਂ ਖੇਡ ਪ੍ਰੇਮੀਆਂ ਦੇ ਜਿਹਨ ਵਿੱਚ ਰੜਕਦਾ ਰਹਿੰਦਾ ਹੈ। ਜੇਕਰ ਇਤਿਹਾਸ ਵਿੱਚ ਨਜਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਨੇ ਬਹੁਤ ਸਾਰੇ ਅਜਿਹੇ ਖਿਡਾਰੀ ਪੈਦਾ ਕੀਤੇ ਹਨ ਜਿੰਨਾਂ ਦੀਆਂ ਪ੍ਰਾਪਤੀਆਂ ਕਰਕੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਧਿਆਨ ਚੰਦ, ਕਪਿਲ ਦੇਵ, ਲਾਲਾ ਅਮਰਨਾਥ, ਮਿਲਖਾ ਸਿੰਘ, ਪੀ. ਟੀ. ਊਸ਼ਾ ਆਦਿ ਕੁਝ ਅਜਿਹੇ ਖਿਡਾਰੀ ਹਨ ਜਿੰਨ•ਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਦੂਸਰੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਖਿਡਾਰੀਆਂ ਦਾ ਘਟੀਆ ਪ੍ਰਦਰਸ਼ਨ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਖੇਡਾਂ ਪ੍ਰਤੀ ਦੂਜੇ ਦੇਸ਼ਾਂ ਦੀ ਤੁਲਨਾ ਸਾਡੇ ਦੇਸ਼ ਵਿੱਚ ਬਹੁਤ ਕੁਝ ਕਰਨ ਦੀ ਜਰੂਰਤ ਹੈ। ਸਾਡੇ ਦੇਸ਼ ਦੇ ਮੁਕਾਬਲੇ ਦੂਜੇ ਦੇਸ਼ਾਂ ਦੀਆਂ ਖੇਡ ਨੀਤੀਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਣ ਕਾਰਨ ਵਿਦੇਸ਼ੀ ਖਿਡਾਰੀ ਹਮੇਸ਼ਾ ਹੀ ਬਿਹਤਰ ਪ੍ਰਦਰਸ਼ਨ ਕਰਦੇ ਹਨ। ਦੂਸਰੇ ਦੇਸ਼ਾਂ ਦੀਆਂ ਖੇਡ ਨੀਤੀਆਂ ਭਾਰਤ ਦੇ ਮੁਕਾਬਲੇ ਹਮੇਸ਼ਾ ਹੀ ਉਤਸ਼ਾਹ ਵਰਧਕ ਰਹੀਆਂ ਹਨ ਜਦਕਿ ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਹਮੇਸ਼ਾ ਹੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਸਾਡੇ ਮੁਲਕ ਦੀਆਂ ਖੇਡ ਨੀਤੀਆਂ ਵਿੱਚ ਅਜੇ ਵੀ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ।
ਲਗਭਗ ਸਾਰੀਆਂ ਹੀ ਖੇਡਾਂ ਵਿੱਚ ਸਾਡਾ ਦੇਸ਼ ਦੂਸਰੇ ਦੇਸ਼ਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ ਪਰ ਸਾਡੇ ਦੇਸ਼ ਵਿੱਚ 'ਕੌਮੀ ਖੇਡ' ਦਾ ਦਰਜਾ ਪ੍ਰਾਪਤ ਹਾਕੀ ਦੀ ਹਾਲਤ ਇਸ ਮਾਮਲੇ ਵਿੱਚ ਬਹੁਤ ਹੀ ਬਦਤਰ ਹੋਈ ਪਈ ਹੈ। ਭਾਵੇਂ ਸਾਡੇ ਦੇਸ਼ ਵਿੱਚ ਹਾਕੀ ਨੂੰ ਕੌਮੀ ਖੇਡ ਦਾ ਦਰਜਾ ਤਾਂ ਪ੍ਰਾਪਤ ਹੈ ਪਰ ਫਿਰ ਵੀ ਹਾਕੀ ਖਿਡਾਰੀਆਂ ਨਾਲ ਕੀਤਾ ਜਾਂਦਾ ਵਿਤਕਰਾ ਆਮ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਕ੍ਰਿਕਟ ਖਿਡਾਰੀਆਂ ਨੂੰ ਉਹਨਾਂ ਦੇ ਬੋਰਡਾਂ ਵੱਲੋਂ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ ਜਦਕਿ ਹਾਕੀ ਖਿਡਾਰੀਆਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਦੇਣ ਤੋਂ ਵੀ ਆਨਾਕਾਨੀ ਕੀਤੀ ਜਾਂਦੀ ਹੈ। ਇਸਦੀ ਤਾਜਾ ਮਸਾਲ ਕੁੱਝ ਸਮਾਂ ਪਹਿਲਾਂ ਭਾਰਤੀ ਹਾਕੀ ਜਗਤ ਵਿੱਚ ਉÎÎÎੱਠੇ ਬਵਾਲ ਤੋਂ ਮਿਲਦੀ ਹੈ। ਖਿਡਾਰੀਆਂ ਦੀ ਲਗਭਗ ਇੱਕ ਕਰੋੜ ਤੋਂ ਜਿਆਦਾ ਰਕਮ ਬੋਰਡ ਵੱਲ ਬਕਾਇਆ ਸੀ ਅਤੇ ਇਸ ਰਾਸ਼ੀ ਦਾ ਭੁਗਤਾਨ ਕਰਨ ਵਿੱਚ ਹਮੇਸ਼ਾ ਦੇਰੀ ਕੀਤੀ ਜਾਂਦੀ ਸੀ । ਅਖੀਰ ਮਜਬੂਰ ਹੋ ਕੇ ਖਿਡਾਰੀਆਂ ਨੂੰ ਹੜਤਾਲ ਕਰਨੀ ਪਈ ਅਤੇ ਭਾਰਤੀ ਹਾਕੀ ਬੋਰਡ ਨੂੰ ਅਣਮੰਨੇ ਮਨ ਨਾਲ ਖਿਡਾਰੀਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕਰਨਾ ਪਿਆ ਜੋ ਕਿ ''ਊਠ ਦੇ ਮੂੰਹ ਵਿੱਚ ਜੀਰਾ'' ਦੇਣ ਦੇ ਸਮਾਨ ਹੈ । ਇਹ ਬਵਾਲ ਅਜੇ ਥੰਮਿਆ ਨਹੀਂ ਸੀ ਕਿ ਮਹਿਲਾ ਹਾਕੀ ਖਿਡਾਰਨਾਂ ਨੂੰ ਵੀ ਬਗਾਵਤੀ ਤੇਵਰ ਦਿਖਾਉਣੇ ਪਏ। ਮਹਿਲਾ ਖਿਡਾਰਨਾਂ ਨੇ ਪੁਰਸ਼ ਖਿਡਾਰੀਆਂ ਵਾਂਗ ਹੜਤਾਲ ਤਾਂ ਭਾਵੇਂ ਨਹੀਂ ਕੀਤੀ ਪਰ ਫਿਰ ਵੀ ਉਹਨਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਿਆ ਜੋ ਕਿ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਦਾ ਤਰੀਕਾ ਸੀ। ਖਿਡਾਰਨਾਂ ਵਿੱਚ ਬਗਾਵਤ ਨੂੰ ਦੇਖਦੇ ਹੋਏ ਭਾਰਤੀ ਹਾਕੀ ਬੋਰਡ ਨੂੰ 50¸50 ਹਜਾਰ ਰੁਪਏ ਖਿਡਾਰਨਾਂ ਨੂੰ ਦੇਣ ਦਾ ਐਲਾਨ ਕਰਨਾ ਪਿਆ।
ਇਹ ਕੋਈ ਨਵੀਂ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਕ ਵਾਰ ਏਸ਼ੀਆ ਕੱਪ ਜਿੱਤ ਕੇ ਪਰਤੀ ਹਾਕੀ ਟੀਮ ਨੂੰ ਵਧਾਈ ਜਾਂ ਸਨਮਾਨ ਚਿੰਨ• ਦੇਣਾ ਤਾਂ ਦੂਰ ਦੀ ਗੱਲ ਉਹਨਾਂ ਨੂੰ ਬਣਦੇ ਪੈਸੇ ਦੇਣ ਤੋਂ ਵੀ ਨਾਂਹ¸ਨੁੱਕਰ ਕੀਤੀ ਗਈ। ਮਜਬੂਰ ਹੋ ਕੇ ਟੀਮ ਦੇ ਕੋਚ ਅਤੇ ਖਿਡਾਰੀਆਂ ਨੂੰ ਭੁੱਖ ਹੜਤਾਲ ਕਰਨ ਦੀ ਧਮਕੀ ਦੇਣੀ ਪਈ। ਇਹ ਸ਼ਾਇਦ ਧਮਕੀ ਦਾ ਹੀ ਅਸਰ ਸੀ ਕਿ ਸਰਕਾਰ ਨੂੰ ਕੋਚ ਅਤੇ ਖਿਡਾਰੀਆਂ ਨੂੰ 2¸2 ਲੱਖ ਰੁਪਏ ਦੇਣ ਦਾ ਐਲਾਨ ਕਰਨਾ ਪਿਆ। ਜੇਕਰ ਟੀਮ ਕੋਈ ਵੱਡਾ ਟੂਰਨਾਮੈਂਟ ਜਿੱਤ ਕੇ ਆਉਂਦੀ ਹੈ ਤਾਂ ਇਨਾਮ ਦੇਣ ਦੀ ਬਜਾਏ ਉਹ 6¸7 ਖਿਡਾਰੀ ਟੀਮ ਚੋਂ ਕੱਢ ਦਿੱਤੇ ਜਾਂਦੇ ਹਨ ਜੋ ਵੱਡੇ ਪੱਧਰ ਦੇ 20¸25 ਮੁਕਾਬਲਿਆਂ ਵਿੱਚ ਤਜਰਬਾ ਗ੍ਰਹਿਣ ਕਰ ਚੁੱਕੇ ਹੁੰਦੇ ਹਨ ਅਤੇ ਉਹਨਾਂ ਦੀ ਜਗ•ਾ ਅਜਿਹੇ ਖਿਡਾਰੀ ਸ਼ਾਮਿਲ ਕੀਤੇ ਜਾਂਦੇ ਹਨ ਜੋ ਆਪਣੇ ਸੂਬਿਆਂ ਵਿੱਚ ਸਿਰਫ ਇੱਕ ਜਾਂ ਦੋ ਟੂਰਨਾਮੈਂਟ ਖੇਡ ਕੇ ਆਏ ਹੁੰਦੇ ਹਨ।
ਵੱਖ¸ਵੱਖ ਸਮੇਂ ਤੇ ਹਾਕੀ ਜਗਤ ਵਿੱਚ ਹੋਏ ਕਾਟੋ—ਕਲੇਸ਼ ਸਾਡੇ ਦੇਸ ਅੰਦਰ ਹਾਕੀ ਦੇ ਭਵਿੱਖ ਤੇ ਸਵਾਲੀਆ ਚਿੰਨ• ਲਗਾਉਂਦੇ ਹਨ । ਅਜਿਹੇ ਵਕਤ ਜਦੋਂ ਕ੍ਰਿਕਟ ਖਿਡਾਰੀਆਂ ਨੂੰ ਗੱਫੇ ਅਤੇ ਹਾਕੀ ਖਿਡਾਰੀਆਂ ਨੂੰ ਧੱਫੇ ਮਿਲਦੇ ਹਨ ਤਾਂ ਭਲਾ ਕਿਉਂ ਕੋਈ ਵਿਅਕਤੀ ਹਾਕੀ ਫੜ•ੇਗਾ ? ਮਾਂ¸ਬਾਪ ਵੀ ਆਪਣੇ ਬੱਚਿਆਂ ਨੂੰ ਹਾਕੀ ਖੇਡਣ ਤੋਂ ਜਰੂਰ ਹੀ ਰੋਕਣਗੇ। ਇੱਥੇ ਮੁੱਦਾ ਇਹ ਨਹੀਂ ਹੈ ਕਿ ਕ੍ਰਿਕਟ ਨੂੰ ਕਿਉਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਬਲਕਿ ਮੁੱਖ ਗੱਲ ਇਹ ਹੈ ਕਿ ਹਾਕੀ ਨੂੰ ਉਚਾ ਚੁੱਕਣ ਲਈ ਲੋੜੀਂਦੇ ਯਤਨ ਨਹੀਂ ਕੀਤੇ ਜਾ ਰਹੇ। ਖਿਡਾਰੀਆਂ ਲਈ ਮੁੱਢਲੀਆਂ ਸਹੂਲਤਾਂ ਦੀ ਕਮੀ ਵੀ ਹਾਕੀ ਦੇ ਵਿਕਾਸ ਵਿੱਚ ਇੱਕ ਵੱਡਾ ਅੜਿੱਕਾ ਹੈ। ਸਰਕਾਰ ਵੱਲੋਂ ਖਿਡਾਰੀਆਂ ਲਈ ਮੁੱਢਲੀਆਂ ਸਹੂਲਤਾਂ ਜਿਵੇਂ ਆਧੁਨਿਕ ਐਸਟਰੋਟਰਫ ਦੇ ਮੈਦਾਨ, ਖੇਡਣ ਦੀ ਸਮੱਗਰੀ, ਖਾਣ¸ਪੀਣ, ਰਹਿਣ¸ਸਹਿਣ ਦਾ ਵਧੀਆ ਪ੍ਰਬੰਧ ਨਹੀਂ ਕੀਤਾ ਜਾਂਦਾ। ਭਾਰਤ ਵਿੱਚ ਜ਼ਿਆਦਾਤਰ ਖਿਡਾਰੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਹਨ ਅਤੇ ਇਹਨਾਂ ਦਾ ਮਕਸਦ ਖੇਡਾਂ ਰਾਹੀਂ ਸਿਰਫ ਨੌਕਰੀ ਪ੍ਰਾਪਤ ਕਰਨਾ ਹੁੰਦਾ ਹੈ। ਇੱਕ ਵਾਰ ਨੌਕਰੀ ਮਿਲ ਗਈ ਤਾਂ ਇਹਨਾਂ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਰਹਿੰਦਾ। ਇਸ ਤੋਂ ਇਲਾਵਾ ਜੋ ਖਿਡਾਰੀ ਖੇਡਣਾ ਚਾਹੁੰਦੇ ਹਨ ਉਹ ਆਪਣੇ ਪੱਧਰ ਤੇ ਇਹਨਾਂ ਸਹੂਲਤਾਂ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਹੁੰਦੇ ਹਨ ਕਿਉਂਕਿ ਉਹਨਾਂ ਅੱਗੇ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੁੰਦੀ ਹੈ। ਇਹ ਖਿਡਾਰੀ ਕੁੱਝ ਦੇਰ ਲਈ ਤਾਂ ਚਰਚਿਤ ਰਹਿੰਦੇ ਹਨ ਪਰ ਬਾਅਦ ਵਿੱਚ ਇੱਕ ਦਮ ਗਾਇਬ ਹੋ ਜਾਂਦੇ ਹਨ। ਅਜਿਹੇ ਚੰਗੇ ਖਿਡਾਰੀਆਂ ਨੂੰ, ਜੋ ਆਰਥਿਕ ਪੱਖੋਂ ਕਮਜੋਰ ਹਨ, ਪਛਾਣਕੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਰਾਹ ਵਿੱਚ ਪੈਸੇ ਦੀ ਰੁਕਾਵਟ ਨਾ ਆਵੇ।
ਹਾਕੀ ਵਿੱਚ ਪੰਜਾਬ ਦਾ ਯੋਗਦਾਨ ਹਮੇਸ਼ਾ, ਅਹਿਮ ਰਿਹਾ ਹੈ। ਪੰਜਾਬ ਨੇ ਹਾਕੀ ਨੂੰ ਊਧਮ ਸਿੰਘ, ਪਰਗਟ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਬਲਵੀਰ ਸਿੰਘ, ਰਜਿੰਦਰ, ਪ੍ਰਿਥੀਪਾਲ ਸਿੰਘ, ਰੂਪਾ ਸੈਣੀ, ਕੁਲਵੰਤ ਕੌਰ ਸੰਧੂ, ਰਾਜਵੀਰ ਕੋਰ, ਅਜੀਤਪਾਲ ਸਿੰਘ ਅਤੇ ਹੋਰ ਬਹੁਤ ਹੀ ਅਨਮੋਲ ਹੀਰੇ ਦਿੱਤੇ ਹਨ ਪਰ ਜਦੋਂ ਤੋਂ ਰਾਸ਼ਟਰੀ ਟੀਮ ਦੀ ਚੋਣ ਲਈ ਅਸੈਂਬਲੀ ਸਿਸਟਮ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਪੰਜਾਬ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਹੈ।
ਅੱਜ ਕਿਸੇ ਨੂੰ ਯਾਦ ਨਹੀਂ 'ਮਾਈਕਲ ਕਿੰਡੋ' ਜਿਸ ਬਾਰੇ ਆਮ ਮਸ਼ਹੂਰ ਸੀ ਕਿ ਉਹ ਹਿੱਟ ਲਗਾ ਕੇ ਪੱਕੀ ਇੱਟ ਤੋੜ ਸਕਦਾ ਹੈ । ਕਿੱਥੇ ਹੈ ਉਹ ਅਜੀਤ ਸਿੰਘ, ਜਿਸ ਨੇ ਬੁੱਲੀ ਆਫ ਹੋਣ ਤੇ ਗੇਂਦ ਆਪਣੇ ਕਬਜ਼ੇ ਵਿੱਚ ਲੈ ਕੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਿਰੋਧੀ ਟੀਮ ਦਾ ਫੱਟਾ ਜਾ ਖੜਕਾਇਆ ਸੀ ਅਤੇ ਬਾਕੀ ਖਿਡਾਰੀ ਮੂਕ ਦਰਸ਼ਕ ਬਣੇ ਦੇਖਦੇ ਰਹਿ ਗਏ ਸਨ। ਆਪਣੇ ਆਪ ਵਿੱਚ ਤਕੜੀਆਂ ਕਹਾਉਣ ਵਾਲੀਆਂ ਟੀਮਾਂ ਅਤੇ ਵੱਡੇ¸ਵੱਡੇ ਉਲੰਪਿਅਨ ਵੀ ਉਸ ਸਮੇਂ ਭਾਰਤੀ ਹਾਕੀ ਟੀਮ ਤੋਂ ਖੌਫ ਖਾਂਦੇ ਸਨ ।
ਅਜੇ ਵੀ ਦੇਰ ਨਹੀਂ ਹੋਈ, ਲੀਹੋਂ ਲੱਥੀ 'ਹਾਕੀ ਐਕਸਪ੍ਰੈਸ' ਨੂੰ ਮੁੜ ਲੀਹੇ ਪਾਉਣ ਲਈ ਜੇਕਰ ਸੱਚੇ ਦਿਲੋਂ ਯਤਨ ਕੀਤੇ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੁੜ ਹਾਕੀ ਜਗਤ ਤੇ ਸਾਡਾ ਝੰਡਾ ਬੁਲੰਦ ਹੋ ਸਕਦਾ ਹੈ। ਅੱਜ ਲੋੜ ਹੈ 'ਛੁਪੇ ਰੁਸਤਮਾਂ' ਨੂੰ ਪਛਾਣ ਕੇ ਉਹਨਾਂ ਨੂੰ ਨਿਖਾਰਨ ਦੀ। ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਉਤਸ਼ਾਹ ਵਧਾਊ ਨੀਤੀਆਂ ਬਣਾਈਆ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਵੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਬਿਹਤਰ ਨਤੀਜਿਆਂ ਦੀ ਆਸ ਬੱਝ ਸਕੇ। ਇੱਕ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਵਾਸੀਆਂ ਨੇ ਜੇਕਰ ਕੋਈ ਜੰਗ ਜਿੱਤਣ ਦੀ ਠਾਣੀ ਹੈ ਤਾਂ ਉਹਨਾਂ ਨੇ ਇਹ ਜੰਗ ਭੁੱਖੇ ਰਹਿ ਕੇ ਵੀ ਜਿੱਤੀ ਹੈ। ਫਿਰ ਇਹ ਤਾਂ ਸਿਰਫ ਲੀਹੋਂ ਲੱਥੀ 'ਹਾਕੀ ਐਕਸਪ੍ਰੈਸ' ਨੂੰ ਮੁੜ ਲੀਹੇ ਪਾਉਣ ਦੀ ਗੱਲ ਹੈ। ਜੇਕਰ ਸਰਕਾਰਾਂ ਅਤੇ ਆਮ ਲੋਕ ਚਾਹੁਣ ਤਾਂ ਅੱਜ ਵੀ ਹਾਕੀ ਜਗਤ ਤੇ ਸਾਡਾ ਝੰਡਾ ਮੁੜ ਬੁਲੰਦ ਹੋ ਸਕਦਾ ਹੈ।