Wednesday, 3 August 2011

ਨਾ ਸੰਭਲੇ ਤਾਂ ਰੇਗਿਸਤਾਨ ਬਣ ਜਾਵੇਗਾ ਪੰਜਾਬ. . . . . . . . .

ਮੋਹਿਤ ਵਰਮਾ


ਬੀਤੇ ਤਿੰਨ ਦਹਾਕਿਆਂ ਤੋਂ ਸਾਡੇ ਸੂਬੇ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਕਾਰਨ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਪਾਣੀ ਦੇ ਗੰਭੀਰ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ। ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਪਾਣੀ ਦੀ ਬਰਬਾਦੀ ਇਸੇ ਰਫਤਾਰ ਨਾਲ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ ਸੋਨਾ ਉਗਲਣ ਵਾਲੀ ਉਪਜਾਊ ਜਮੀਨ ਉÎÎÎੱਚੇ¸ਉÎÎÎੱਚੇ ਰੇਤੀਲੇ ਟਿੱਬਿਆਂ ਵਿੱਚ ਬਦਲ ਜਾਵੇਗੀ। ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਮਾੜਾ ਪਾਣੀ ਵਰਤੋÎਂ ਵਿੱਚ ਆਉਣ ਲੱਗਾ ਅਤੇ ਕੀਟਨਾਸ਼ਕਾਂ ਦੀ ਅੰਨ•ੇਵਾਹ ਵਰਤੋਂ ਕਾਰਨ ਇਹ ਜਹਿਰੀਲਾ ਪਾਣੀ ਕਈ ਨਾ¸ਮੁਰਾਦ ਬਿਮਾਰੀਆਂ ਨੂੰ ਜਨਮ ਦੇਣ ਲੱਗਾ ਹੈ।
ਇੱਕ ਨਜ਼ਰ ਪਾਣੀ ਦੇ ਪਿਛੋਕੜ ਤੇ ਮਾਰੀਏ ਤਾਂ ਪਤਾ ਚੱਲਦਾ ਹੈ ਕਿ 1985 ਵਿੱਚ ਸੂਬੇ ਦੇ ਕੁੱਲ 130 ਬਲਾਕਾਂ ਵਿੱਚੋਂ 53 ਬਲਾਕ ਪਾਣੀ ਦੇ ਨੀਵੇਂ ਪੱਧਰ ਸਬੰਧੀ ਡਾਰਕ ਜ਼ੋਨ ਕਰਾਰ ਦਿੱਤੇ ਸਨ ਜਦਕਿ 10 ਸਾਲ ਬਾਅਦ ਇਹਨਾਂ ਦੀ ਗਿਣਤੀ 84 ਅਤੇ 2005 ਵਿੱਚ 100 ਦੇ ਕਰੀਬ ਚਲੀ ਗਈ। ਮੌਜੂਦਾ ਸਮੇਂ ਵਿੱਚ ਸੂਬੇ ਦੇ ਕੁੱਲ 141 ਬਲਾਕਾਂ ਵਿੱਚੋਂ 112 ਬਲਾਕ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। ਇਹਨਾਂ ਬਲਾਕਾਂ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਦੀ ਰਫਤਾਰ ਪਾਣੀ ਦੇ ਮੁੜ ਧਰਤੀ ਹੇਠ ਜਾਣ ਨਾਲੋਂ 145 ਫੀਸਦੀ ਜ਼ਿਆਦਾ ਹੈ।
ਪਾਣੀ ਦੀ ਸਮੱਸਿਆ ਪੈਦਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਝੋਨੇ ਦੀ ਖੇਤੀ ਦਾ ਹੈ। ਸੂਬੇ ਅੰਦਰ ਪਾਣੀ ਦੀ ਕੁੱਲ ਖਪਤ ਦਾ 35 ਫੀਸਦੀ ਹਿੱਸਾ ਸਿਰਫ ਝੋਨੇ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਕਣਕ ਲਈ 30 ਫੀਸਦੀ, ਬਾਕੀ ਹੋਰ ਫਸਲਾਂ ਲਈ 14 ਫੀਸਦੀ ਪਾਣੀ ਵਰਤਿਆ ਜਾਂਦਾ ਹੈ। ਇਸ ਤੋਂ ਛੁੱਟ ਘਰੇਲੂ ਅਤੇ ਵਪਾਰਿਕ ਅਦਾਰਿਆਂ ਵਿੱਚ ਪਾਣੀ ਦੀ ਖਪਤ ਕੁੱਲ ਖਪਤ ਦਾ ਕੇਵਲ 5 ਫੀਸਦੀ ਹੈ। ਇਸ ਪ੍ਰਕਾਰ ਸਿਰਫ ਝੋਨਾ ਅਤੇ ਕਣਕ ਹੀ ਪਾਣੀ ਦਾ 65 ਫੀਸਦੀ ਹਿੱਸਾ ਡਕਾਰ ਜਾਂਦੇ ਹਨ। ਇੱਕ ਕਿੱਲੋ ਕਣਕ ਤਿਆਰ ਕਰਨ ਲਈ ਇੱਕ ਹਜ਼ਾਰ ਲੀਟਰ ਅਤੇ ਇੱਕ ਕਿੱਲੋ ਝੋਨਾ ਤਿਆਰ ਕਰਨ ਲਈ ਡੇਢ ਹਜ਼ਾਰ ਲੀਟਰ ਪਾਣੀ ਦੀ ਖਪਤ ਹੁੰਦੀ ਹੈ ਜਿਸ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਸਭ ਤੋਂ ਮੰਦੜਾ ਹਾਲ ਕੇਂਦਰੀ ਪੰਜਾਬ ਦਾ ਹੈ ਜਿੱਥੇ ਹਰ ਸਾਲ ਪਾਣੀ ਦਾ ਪੱਧਰ 50 ਤੋਂ 70 ਸੈਂਟੀਮੀਟਰ ਥੱਲੇ ਜਾ ਰਿਹਾ ਹੈ।
1980 ਵਿੱਚ ਸੂਬੇ ਦੇ ਲਗਭਗ 13 ਹਜ਼ਾਰ ਪਿੰਡਾਂ ਵਿੱਚੋਂ 3700 ਦੇ ਕਰੀਬ ਪਿੰਡ ਅਜਿਹੇ ਸਨ ਜਿੱਥੇ ਪੀਣ ਵਾਲੇ ਭਾਣੀ ਦੀ ਸਮੱਸਿਆ ਸੀ ਜੋ ਕਿ 2006 ਤੱਕ 8000 ਦੇ ਅੰਕੜੇ ਤੇ ਪਹੁੰਚ ਗਈ ਜਦਕਿ ਮੌਜੂਦਾ ਸਮੇਂ ਵਿੱਚ ਇਹ ਅੰਕੜਾ 10 ਹਜ਼ਾਰ ਤੋਂ ਉÎÎÎੱਪਰ ਟੱਪ ਚੁੱਕਿਆ ਹੈ। ਇਸ ਹਿਸਾਬ ਨਾਲ ਰਾਜ ਵਿੱਚ ਗਿਣਤੀ ਦੇ ਪਿੰਡ ਹੀ ਅਜਿਹੇ ਹਨ ਜਿੰਨ•ਾਂ ਨੂੰ ਪੀਣ ਯੋਗ ਸਾਫ ਪਾਣੀ ਮਿਲਦਾ ਹੈ ਕਿਉਂਕਿ ਕਿਸਾਨਾਂ ਵੱਲੋਂ ਅੰਨ•ੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਇੱਕ ਸਰਵੇ ਅਨੁਸਾਰ ਰਾਜ ਵਿਚਲਾ 8 ਫੀਸਦੀ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਹੈ ਜਦਕਿ 5 ਫੀਸਦੀ ਖਾਰਾ ਅਤੇ 42 ਫੀਸਦੀ ਪਾਣੀ ਵਿੱਚ ਸੋਡੀਅਮ ਦੇ ਤੱਤ ਘੁਲੇ ਹੋਏ ਹਨ ਜੋ ਕਿ ਮਨੁੱਖੀ ਢਾਂਚੇ ਲਈ ਬਹੁਤ ਖਤਰਨਾਕ ਹਨ।
ਅੱਜ ਹਰ ਪਾਸੇ ਪਾਣੀ ਦੀ ਬੇਹਤਾਸ਼ਾ ਬਰਬਾਦੀ ਹੋ ਰਹੀ ਹੈ ਅਤੇ ਇਸਨੂੰ ਰੋਕਣ ਦੀ ਬਜਾਏ ਅਸੀਂ ਇਸ ਪਾਸਿਓਂ ਅੱਖਾਂ ਮੀਟੀ ਬੈਠੇ ਹਾਂ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਜਾਂ ਹੋਰ ਜਨਤਕ ਥਾਵਾਂ ਤੇ ਜੇਕਰ ਪਾਣੀ ਡੁੱਲ• ਰਿਹਾ ਹੋਵੇ ਤਾਂ ਉਸਨੂੰ ਬੰਦ ਕਰਨ ਦੀ ਬਜਾਏ ਅਸੀਂ ਮੂੰਹ ਦੂਜੇ ਪਾਸੇ ਘੁਮਾ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਬੇਸ਼ੱਕ ਇਹ ਪਾਣੀ ਬੱਸ ਅੱਡੇ ਜਾਂ ਕਿਸੇ ਹੋਰ ਥਾਂ ਤੇ ਡੁੱਲ• ਰਿਹਾ ਹੈ ਪਰ ਇਹ ਪਾਣੀ ਆ ਤਾਂ ਧਰਤੀ ਹੇਠੋਂ ਹੀ ਰਿਹਾ ਹੈ। ਜੇਕਰ ਮੂੰਹ ਫੇਰਨ ਦੀ ਬਜਾਏ ਪਾਣੀ ਡੁੱਲ•ਣ ਤੋਂ ਰੋਕਿਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਪਾਣੀ ਦੀ ਵੱਡੇ ਪੱਧਰ ਤੇ ਹੋ ਰਹੀ ਬਰਬਾਦੀ ਲਈ ਅਸੀਂ ਖੁਦ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਾਂ। ਰੋਜਾਨਾ ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲੀ ਰੱਖਣੀ, ਪਾਈਪ ਨਾਲ ਗੱਡੀ ਜਾਂ ਫਰਸ਼ਾਂ ਆਦਿ ਧੋਣ ਨਾਲ ਅਸੀਂ ਹਜਾਰਾਂ ਲੀਟਰ ਪਾਣੀ ਰੋਜਾਨਾ ਅਜਾਈਂ ਗਵਾ ਰਹੇ ਹਾਂ। ਅੱਜ ਲੋੜ ਹੈ ਇਹਨਾਂ ਆਦਤਾਂ ਨੂੰ ਬਦਲਣ ਦੀ। ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ•ੀ ਛੱਡਣ ਦੀ ਬਜਾਇ ਕੱਪ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ ਅਤੇ ਗੱਡੀ ਜਾਂ ਫਰਸ਼ਾਂ ਧੋਣ ਲਈ ਬਾਲਟੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਜੇਕਰ ਵਕਤ ਰਹਿੰਦੇ ਇਹਨਾਂ ਆਦਤਾਂ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਵਕਤ ਵਿੱਚ ਇਸਦੇ ਬਹੁਤ ਹੀ ਗੰਭੀਰ ਸਿੱਟੇ ਨਿੱਕਲਣਗੇ।
ਦਿਨੋਂ¸ਦਿਨ ਡਿੱਗ ਰਿਹਾ ਪਾਣੀ ਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਚੇਤਾਵਨੀ ਹੈ। ਜਿਸ ਢੰਗ ਨਾਲ ਅੱਜ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਸਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਗਰਮੀ ਦੇ ਮੌਸਮ ਵਿੱਚ ਪਾਣੀ ਦੀ ਮੰਗ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ।
ਅੱਜ ਵੱਖ ਵੱਖ ਸੰਸਥਾਵਾਂ ਵੱਲੋਂ ਪਾਣੀ ਦੇ ਨਿਰੰਤਰ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸਾਂਭ ਸੰਭਾਲ ਲਈ ਲੋੜੀਂਦੇ ਯਤਨ ਕਰੀਏ। ਹਰ ਮਨੁੱਖ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਬਦਲੇ ਅਤੇ ਦੂਸਰੇ ਵਿਅਕਤੀਆਂ ਨੂੰ ਵੀ ਪਾਣੀ ਬਚਾਉਣ ਲਈ ਪ੍ਰੇਰਿਤ ਕਰੇ। ਇਸ ਤੋਂ ਇਲਾਵਾ ਪਾਣੀ ਦੀ ਸਾਂਭ ਸੰਭਾਲ ਲਈ ਸਰਕਾਰੀ ਯਤਨਾਂ ਦੀ ਵੀ ਸਖਤ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਵੱਖ¸ਵੱਖ ਪਿੰਡਾਂ¸ਸ਼ਹਿਰਾਂ ਵਿੱਚ ਜਾਗਰੁਕਤਾ ਕੈਂਪ ਲਗਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਸਬੰਧੀ ਜਾਣਕਾਰੀ ਮਿਲ ਸਕੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਤਾਂ ਜੋ ਬੰਜਰ ਹੋ ਰਹੀ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕੇ।

No comments:

Post a Comment