Friday, 12 August 2011

ਦੇਸ਼ ਭਰ 'ਚ ਜੱਗ ਜਨਣੀ ਪ੍ਰਤੀ ਫੈਲਿਆ ਹੈ ਹਿੰਸਾ ਦਾ ਜ਼ਹਿਰ

ਬੱਚੇ ਨੂੰ ਲੋਰੀ ਦੇਣ ਤੋਂ ਪਹਿਲਾਂ ਹੀ ਮੌਤ ਦੀ ਗੋਦ 'ਚ ਸੌਂ ਜਾਂਦੀਆਂ ਨੇ ਸੈਂਕੜੇ ਮਾਵਾਂ

ਮੋਹਿਤ ਵਰਮਾ


ਸਾਡੇ ਦੇਸ਼ ਵਿੱਚ ਹਰ ਰੋਜ਼ ਔਰਤਾਂ ਦੀ ਭਲਾਈ ਲਈ ਵੱਡੇ¸ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਤੋ ਉਲਟ ਤਸਵੀਰ ਦਾ ਦੂਸਰਾ ਪਹਿਲੂ ਕੁਝ ਹੋਰ ਹੀ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਰੋਜ਼ ਤਕਰੀਬਨ 205 ਔਰਤਾਂ ਜਣੇਪੇ ਦੌਰਾਨ ਹੀ ਦਮ ਤੋੜ ਜਾਂਦੀਆਂ ਹਨ । ਹਰ ਸੱਤਵੇਂ ਮਿੰਟ ਇੱਕ ਮਾਂ ਆਪਣੇ ਬੱਚੇ ਨੂੰ ਲੋਰੀ ਦੇਣ ਤੋ ਪਹਿਲਾਂ ਹੀ ਮੌਤ ਦੀ ਗੋਦ ਵਿੱਚ ਸੌਂ ਜਾਂਦੀ ਹੈ।  ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਮੌਤ ਦਰ ਸਾਡੇ ਗੁਆਂਢੀ ਸੂਬਿਆਂ ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋਂ ਕਈ ਗੁਣਾ ਜ਼ਿਆਦਾ ਹੈ।
ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਹ ਸਭ ਕੁਝ ਵਾਪਰ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਸਥਿਤੀ ਹੋਰ ਵੀ ਜ਼ਿਆਦਾ ਖ਼ਤਰਨਾਕ ਹੈ । ਪੇਂਡੂ ਖੇਤਰਾਂ ਵਿੱਚ ਅਨੁਭਵੀ ਦਾਈਆਂ ਦੀ ਘਾਟ ਕਾਰਨ ਤਕਰੀਬਨ 60 ਫੀਸਦੀ ਜਣੇਪਾ ਕੇਸ ਅਜਿਹੇ ਹਨ ਜਿਹੜੇ ਬਿਨਾਂ ਕਿਸੇ ਸਹਾਇਕ ਦੇ ਹੁੰਦੇ ਹਨ ।  ਜਿਸ ਕਾਰਨ ਪਿੰਡਾਂ ਵਿੱਚ ਜਣੇਪੇ ਸਮੇਂ ਮਾਂ ਦੀ ਮੌਤ ਦਰ 301 ਹੈ ਜੋ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।  ਸਮੁੱੁਚੇ ਵਿਸ਼ਵ ਦੀ ਔਸਤ ਮੌਤ ਦਰ 106 ਹੈ ਅਤੇ ਇਸ ਅੰਕੜੇ ਤੱਕ ਪਹੁੰਚਣ ਲਈ ਭਾਰਤ ਨੂੰ ਬਹੁਤ ਸਾਲ ਲੱਗ ਜਾਣਗੇ । ਇੱਕ ਅਨੁਮਾਨ ਮੁਤਾਬਿਕ ਭਾਰਤ ਵਿੱਚ ਇਹ ਦਰ 2015 ਤੱਕ ਮਸਾਂ ਹੀ 240 ਤੱਕ ਪਹੁੰਚਣ ਦੀ ਸੰਭਾਵਨਾ ਹੈ।
ਪਂੇਡੂ ਖੇਤਰਾਂ ਦੀਆਂ 55 ਫੀਸਦੀ ਔਰਤਾਂ ਖੂਨ ਦੀ ਘਾਟ ਦਾ ਸ਼ਿਕਾਰ ਹਨ ਕਿਉਂਕਿ ਵਧ ਰਹੀ ਮਹਿੰਗਾਈ ਅਤੇ ਪੇਂਡੂ ਖੇਤਰਾਂ ਵਿੱਚ ਗਰੀਬੀ ਕਾਰਨ ਔਰਤਾਂ ਨੂੰ ਓਨੀ ਖ਼ੁਰਾਕ ਨਹੀਂ ਮਿਲਦੀ ਜਿੰਨੀ ਕਿ ਇੱਕ ਗਰਭਵਤੀ ਔਰਤ ਨੂੰ ਤੰਦਰੁਸਤ ਬੱਚਾ ਪੈਦਾ ਕਰਨ ਲਈ ਜ਼ਰੂਰੀ ਹੁੰਦੀ ਹੈ। ਭਾਰਤ ਵਿੱਚ ਮੌਤ ਦੀ ਦਰ ਘਟਾਉਣ ਵਿੱਚ ਅਯੋਗਤਾ ਇਸ ਕਰਕੇ ਵੀ ਹੈ ਕਿਉਂਕਿ ਭਾਰਤ ਵਿੱਚ ਹਸਪਤਾਲਾਂ ਦੇ ਮੁਕਾਬਲੇ ਘਰਾਂ ਵਿੱਚ ਬੱਚੇ ਪੈਦਾ ਹੋਣ ਦੀ ਦਰ ਬਹੁਤ ਜਿਆਦਾ ਹੈ ਜਦਕਿ ਸ਼੍ਰੀਲੰਕਾ ਵਿੱਚ 90 ਫੀਸਦੀ ਬੱਚਿਆਂ ਦਾ ਜਨਮ ਹਸਪਤਾਲਾਂ ਵਿੱਚ ਸਿੱਖਿਅਤ ਦਾਈਆਂ ਦੀ ਦੇਖ ਰੇਖ ਹੇਠ ਹੁੰਦਾ ਹੈ।
ਹਰ ਰੋਜ਼ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਔਰਤਾਂ ਨੂੰ ਬਚਾਉਣ ਲਈ ਠੋਸ ਕਦਮ ਉਠਾਉਣ ਦੀ ਲੋੜ ਹੈ। ਵੱਡੇ¸ਵੱਡੇ ਦਾਅਵੇ ਅਤੇ ਵਾਅਦੇ ਕਰਨ ਦੀ ਬਜਾਏ ਹਕੀਕੀ ਸੁਧਾਰ ਕੀਤੇ ਜਾਣ, ਨਹੀਂ ਤਾਂ ਰੋਜ਼ਾਨਾ ਹੀ ਸੈਂਕੜੇ ਮਾਵਾਂ ਆਪਣੇ ਬੱਚਿਆਂ ਨੂੰ ਲੋਰੀ ਦੇਣ ਤੋਂ ਪਹਿਲਾਂ ਹੀ ਮੌਤ ਦੀ ਗੋਦ ਵਿੱਚ ਸੌਂਦੀਆਂ ਰਹਿਣਗੀਆਂ।
ਇੱਥੇ ਹੀ ਬੱਸ ਨਹੀ, ਸਾਡੇ ਦੇਸ਼ ਦੀ ਹਕੂਮਤ ਦੀ ਸਭ ਤੋਂ ਵੱਡੀ ਕੁਰਸੀ 'ਤੇ ਇੱਕ ਔਰਤ ਬਿਰਾਜਮਾਨ ਹੋਣ ਦੇ ਬਾਵਜੂਦ ਦੇÎਸ਼ ਭਰ ਵਿੱਚ ਜੱਗ ਜਨਣੀ ਪ੍ਰਤੀ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।  ਇੱਕ ਸਰਵੇਖਣ ਅਨੁਸਾਰ ਸਾਡੇ ਮੁਲਕ ਦੀਆਂ 37. 22 ਫੀਸਦੀ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ ਜਦੋਂ ਕਿ 37 ਫੀਸਦੀ ਨੂੰ ਜਿਨਸੀ ਸ਼ੋਸ਼ਣ ਦੀ ਮਾਰ ਝੱਲਣੀ ਪੈਦੀ ਹੈ । ਇਸ ਮਾਮਲੇ ਵਿੱਚ ਬਿਹਾਰ ਪਹਿਲੇ ਨੰਬਰ ਤੇ ਹੈ ਜਿੱਥੇ ਸ਼ਹਿਰੀ ਇਲਕਿਆਂ ਵਿੱਚ 62.2 ਫੀਸਦੀ ਅਤੇ ਪੇਂਡੂ ਇਲਕਿਆਂ ਵਿੱਚ 58.5 ਫੀਸਦੀ ਔਰਤਾਂ ਘਰੇਲੂ ਹਿੰਸਾ ਦਾ ਦਰਦ ਬਰਦਾਸ਼ਤ ਕਰਦੀਆਂ ਹਨ । ਇਸ ਤੋ ਇਲਾਵਾ ਰਾਜਸਥਾਨ ਵਿੱਚ 46.3 ਫੀਸਦੀ, ਮੱਧ ਪ੍ਰਦੇਸ਼ ਵਿੱਚ 45.8 ਫੀਸਦੀ, ਤ੍ਰਿਪੁਰਾ ਵਿੱਚ 44.1 ਫੀਸਦੀ , ਮਣੀਪੁਰ ਵਿੱਚ 43.9 ਫੀਸਦੀ, ਉਤੱਰ ਪ੍ਰਦੇਸ਼ ਵਿੱਚ 42.4 ਫੀਸਦੀ, ਤਾਮਿਲਨਾਡੂ ਵਿੱਚ 41.9 ਫੀਸਦੀ, ਪੱਛਮੀ ਬੰਗਾਲ ਵਿੱਚ 40.3 ਫੀਸਦੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 38.8 ਫੀਸਦੀ ਔਰਤਾਂ ਘਰਾਂ ਵਿਚਲੀ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਹਨ । ਗੋਆ ਦੇ ਸ਼ਹਿਰੀ ਇਲਾਕਿਆਂ ਵਿੱਚ ਹਿੰਸਾ ਦਾ ਇਹ ਅੰਕੜਾ 17.2 ਫੀਸਦੀ ਅਤੇ ਪਂੇਡੂ ਇਲਾਕਿਆਂ ਵਿੱਚ 16.4 ਫੀਸਦੀ ਹੈ । ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ  ਹਾਲਤਾਂ ਨੂੰ ਕਾਫੀ ਹੱਦ ਤੱਕ ਸੁਖਾਵੇਂ ਮੰਨਿਆ ਜਾ ਸਕਦਾ ਹੈ । ਪਰ ਫਿਰ ਵੀ ਇੰਨ•ਾਂ ਸੂਬਿਆਂ ਵਿੱਚ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ ।
ਔਰਤਾਂ ਦੇ ਖਿਲਾਫ 75 ਫੀਸਦੀ ਹਿੰਸਾ ਦਾ ਕਾਰਨ ਪਤੀਆਂ ਵੱਲੋਂ ਕੀਤਾ ਜਾਂਦਾ ਨਸ਼ਾ, ਬੇਰੁਜ਼ਗਾਰੀ ਅਤੇ ਦਾਜ ਹੈ ਜਦ ਕਿ 25 ਫੀਸਦੀ ਮਾਮਲਿਆਂ ਲਈ ਸੱਸ-ਬਹੂ ਦਾ ਝਗੜਾ ਅਤੇ ਚਰਿੱਤਰਹੀਣਤਾ ਜ਼ਿੰਮੇਵਾਰ ਹੈ । ਦੁਨੀਆਂ ਦੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਸੰਘ ਦੀ ਮੰਨੀਏ ਤਾਂ 45 ਸਾਲ ਤੱਕ ਦੀ ਉਮਰ ਵਿੱਚ ਔਰਤਾਂ ਦੀਆਂ ਮੌਤਾਂ ਦਾ ਮੁੱਖ ਕਾਰਨ ਘਰਾਂ ਵਿੱਚ ਹੋਣ ਵਾਲਾ ਲੜਾਈ ਝਗੜਾ ਹੇ। ਪਿਛਲੇ 5 ਸਾਲਾਂ ਦੌਰਾਨ ਔਰਤਾਂ ਪ੍ਰਤੀ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਬੇਹਤਾਸ਼ਾ ਵਾਧਾ ਹੋਇਆ ਹੈ। ਔਰਤਾਂ ਦਾ ਸ਼ੋਸ਼ਣ ਪੜ•ੇ ਲਿਖੇ ਅਤੇ ਵਿਕਸਤ ਦੇਸ਼ਾਂ ਵਿੱਚ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਔਰਤਾਂ ਦੀ ਕੁੱਟਮਾਰ ਹਰ ਵਰਗ ਦੇ ਲੋਕ ਕਰਦੇ ਹਨ ।  ਲੋਕਾਂ ਵਿੱਚ ਔਰਤਾਂ ਪ੍ਰਤੀ ਹਿੰਸਕ ਪ੍ਰਵਿਰਤੀ ਖਤਰਨਾਕ ਢੰਗ ਨਾਲ ਵਧ ਰਹੀ ਹੈ ਜਿਸਦੀ ਮਿਸਾਲ ਨਾਬਾਲਗ ਲੜਕੀਆਂ ਅਤੇ ਮਾਸੂਮ ਬੱਚੀਆਂ ਵਿਰੁੱਧ ਹੋ ਰਹੇ ਘਿਨਾਉਣੇ ਜ਼ੁਰਮਾਂ ਤੋਂ ਮਿਲਦੀ ਹੈ।  
 ਜੱਗ ਜਨਣੀ ਪ੍ਰਤੀ ਫੈਲ ਰਹੀ ਹਿੰਸਾ ਦਾ ਇੱਕ ਕਾਰਨ ਮਾਦਾ ਭਰੂਣ ਹੱਤਿਆ ਕਾਰਨ ਔਰਤਾਂ ਦੀ ਘਟ ਰਹੀ ਗਿਣਤੀ ਨੂੰ ਵੀ ਮੰਨਿਆ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਲਿੰਗ ਅਨੁਪਾਤ ਵਿਚਲਾ ਪਾੜਾ ਖ਼ਤਮ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਹੀ ਔਰਤ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਔਰਤ ਨੂੰ ਆਪਣੇ ਆਪ ਨੂੰ ਸਾਡੇ ਪੁਰਾਤਨ ਸੱਭਿਆਚਾਰਕ ਵਿਰਸੇ ਵਾਂਗ ਰਹਿਣ ਲਈ ਤਬਦੀਲ ਹੋਣਾ ਪਵੇਗਾ ਤਾਂ ਹੀ ਔਰਤਾਂ ਪ੍ਰਤੀ ਫੈਲੀ ਹਿੰਸਾ ਨੂੰ ਠੱਲ• ਪਾਈ ਜਾ ਸਕਦੀ ਹੈ।

No comments:

Post a Comment