Saturday, 6 August 2011

ਕੁੜੀਮਾਰਾਂ ਦੀ ਧਰਤੀ ਬਣਿਆ ''ਪੰਜਾਬ''

ਮੋਹਿਤ ਵਰਮਾ


ਗੁਰੂਆਂ, ਪੀਰਾਂ-ਫਕੀਰਾਂ ਦੀ ਚਰਨ ਛੋਹ ਪ੍ਰਾਪਤ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ', ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਕਾਰਨ ਅਪਵਿੱਤਰ ਹੋ ਕੇ ਰਹਿ ਗਈ ਹੈ। ਭਰੂਣ ਹੱਤਿਆ ਕਾਰਨ ਸਾਡੇ ਸਮਾਜ ਵਿੱਚ ਕੁੜੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਮੁੰਡਿਆਂ ਦੀ ਗਿਣਤੀ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕੁੱਖ 'ਚ ਮਾਰੀਆਂ ਜਾ ਚੁੱਕੀਆਂ ਧੀਆਂ ਦੀ ਗਿਣਤੀ ਕਰੀਏ ਤਾਂ ਪੰਜਾਬੀਆਂ ਨੂੰ 'ਕੁੜੀਮਾਰਾਂ' ਦਾ ਖਿਤਾਬ ਦੇਣਾ ਗਲਤ ਨਹੀਂ ਹੋਵੇਗਾ।
ਮਾਦਾ ਭਰੂਣ ਹੱਤਿਆ ਕਾਰਨ ਪੰਜਾਬ ਵਿੱਚ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਲਿੰਗ ਅਨੁਪਾਤ ਵਿਚਲਾ ਪਾੜਾ ਐਨਾ ਵਧ ਚੁੱਕਾ ਹੈ ਜਿਸਨੂੰ ਆਉਣ ਵਾਲੇ ਕਈ ਸਾਲਾਂ ਦੌਰਾਨ ਨਹੀਂ ਪੂਰਿਆ ਜਾ ਸਕਦਾ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਏਸ ਵੇਲੇ ਸਭ ਤੋਂ ਮਾੜਾ ਹਾਲ ਤਰਨਤਾਰਨ ਜਿਲ•ੇ ਦਾ ਹੈ ਜਿੱਥੇ 0 ਤੋਂ 6 ਸਾਲ ਦੀ ਉਮਰ ਦੇ 1000 ਲੜਕਿਆਂ ਪਿੱਛੇ ਸਿਰਫ 819 ਲੜਕੀਆਂ ਹਨ। ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਇਸ ਕੁਕਰਮ ਤੋਂ ਬਚ ਨਹੀਂ ਸਕੀ। ਜਿਲ•ਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 1000 ਲੜਕਿਆਂ ਪਿੱਛੇ ਸਿਰਫ 824 ਲੜਕੀਆਂ ਹਨ। ਇਸ ਤੋਂ ਅਗਲਾ ਨੰਬਰ ਸਾਡੇ ਸੂਬੇ ਦੇ ਮੁੱਖ ਮੰਤਰੀ ਦੇ ਜੱਦੀ ਜਿਲ•ੇ ਮੁਕਤਸਰ ਦਾ ਆਉਂਦਾ ਹੈ ਜਿੱਥੇ 1000 ਲੜਕਿਆਂ ਮੁਕਾਬਲੇ ਸਿਰਫ 830 ਲੜਕੀਆਂ ਹਨ। ਇਸ ਤੋਂ ਇਲਾਵਾ ਮਾਨਸਾ ਵਿੱਚ 831, ਸੰਗਰੂਰ ਅਤੇ ਪਟਿਆਲਾ ਵਿੱਚ 835, ਮੋਹਾਲੀ ਵਿੱਚ 842, ਫਤਿਹਗੜ• ਸਾਹਿਬ ਵਿੱਚ 843, ਫਿਰੋਜਪੁਰ ਵਿੱਚ 846, ਬਰਨਾਲਾ ਵਿੱਚ 847, ਫਰੀਦਕੋਟ ਵਿੱਚ 851, ਬਠਿੰਡਾ ਵਿੱਚ 854, ਹੁਸ਼ਿਆਰਪੁਰ ਵਿੱਚ 859, ਮੋਗਾ ਵਿੱਚ 863, ਲੁਧਿਆਣਾ ਵਿੱਚ 865, ਰੂਪਨਗਰ ਵਿੱਚ 866, ਕਪੂਰਥਲਾ ਵਿੱਚ 872, ਜਲੰਧਰ ਵਿੱਚ 874 ਅਤੇ ਨਵਾਂਸ਼ਹਿਰ ਵਿੱਚ 1000 ਲੜਕਿਆਂ ਪਿੱਛੇ 879 ਲੜਕੀਆਂ ਹਨ। ਭਾਵੇਂ ਪਿਛਲੇ ਕੁਝ ਸਾਲਾਂ ਨਾਲੋਂ ਇਸ ਵਾਰ ਲਿੰਗ ਅਨੁਪਾਤ ਵਿੱਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਕੁਕਰਮ ਵਿਰੁੱਧ ਜੰਗ ਜਿੱਤ ਲਈ ਗਈ ਹੈ। ਇਸ ਬੁਰਾਈ ਨੂੰ ਜੜ ਤੋਂ ਖਤਮ ਕਰਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।
ਭਰੂਣ ਹੱਤਿਆ ਰੋਕਣ ਲਈ ਸਰਕਾਰ ਵੱਲੋਂ ਪੀ. ਐÎÎÎÎੱਨ. ਡੀ. ਟੀ. ਐਕਟ ਦਾ ਗਠਨ ਕੀਤਾ ਗਿਆ ਸੀ। ਇਸ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਪੰਜ ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਦੀ ਸਖਤੀ ਦਾ ਹੀ ਨਤੀਜਾ ਹੈ ਕਿ ਲਿੰਗ ਅਨੁਪਾਤ ਵਿੱਚ ਕੁਝ ਸੁਧਾਰ ਦਰਜ ਕੀਤਾ ਗਿਆ ਹੈ ਅਤੇ ਲਿੰਗ ਅਨੁਪਾਤ ਵਿਚਲਾ ਪਾੜਾ ਪਹਿਲਾਂ ਨਾਲੋਂ ਘੱਟ ਹੋਇਆ ਹੈ। ਪਰ ਤਸਵੀਰ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਇਸ ਕਾਨੂੰਨ ਦੀ ਸਖਤੀ ਤੋਂ ਬਾਅਦ ਨਵਜੰਮੀਆਂ ਬੱਚੀਆਂ ਨੂੰ ਝਾੜੀਆਂ, ਰੇਲਾਂ ਦੀਆਂ ਪਟੜੀਆਂ ਤੇ ਲਾਵਾਰਿਸ ਸੁੱਟਣ ਜਾਂ ਰੈÎÎÎੱਡ ਕਰਾਸ ਦੇ ਪੰਘੂੜਿਆ ਵਿੱਚ ਛੱਡਣ ਦਾ ਰੁਝਾਨ ਪਹਿਲਾਂ ਨਾਲੋਂ ਵਧਿਆ ਹੈ। ਭਾਵੇਂ ਕਿ ਦਿਨੋਂ-ਦਿਨ ਘਟ ਰਹੇ ਲਿੰਗ ਅਨੁਪਾਤ ਨੂੰ ਰੋਕਣ ਲਈ ਰੈÎÎÎÎੱਡ ਕਰਾਸ ਸੁਸਾਇਟੀ ਵੱਲੋਂ ਲਗਾਏ 'ਪੰਘੂੜੇ' ਇੱਕ ਬਹੁਤ ਵਧੀਆ ਉÎÎÎੱਦਮ ਹੈ ਅਤੇ ਇਸ ਉÎÎÎੱਦਮ ਦੇ ਕਾਫੀ ਵਧੀਆ ਨਤੀਜੇ ਦੇਖਣ ਨੂੰ ਵੀ ਮਿਲ ਰਹੇ ਹਨ, ਪਰ ਇੱਥੇ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਗੁਰੂਆਂ, ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ਵਿੱਚ 'ਜੱਗਜਨਣੀ' ਨੂੰ ਬਚਾਉਣ ਲਈ ਪੰਘੂੜਿਆਂ ਦੀ ਲੋੜ ਹੀ ਕਿਉਂ ਪਈ?  ਸਾਡੇ ਸਮਾਜ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ ਜਿਸ ਔਰਤ ਨੇ ਵੱਡੇ-ਵੱਡੇ ਰਾਜਿਆਂ, ਮਹਾਰਾਜਿਆਂ ਨੂੰ ਜਨਮ ਦਿੱਤਾ, ਅੱਜ ਉਸਨੂੰ ਬਚਾਉਣ ਲਈ ਹੀ ਪੰਘੂੜੇ ਲਗਾਉਣ ਦੀ ਲੋੜ ਪੈ ਰਹੀ ਹੈ। ਸਾਡੀ ਨੈਤਿਕਤਾ ਵਿੱਚ ਆਈ ਗਿਰਾਵਟ ਦਾ ਹੀ ਨਤੀਜਾ ਹੈ ਕਿ ਅੱਜ ਜੱਗਜਨਣੀ ਨੂੰ ਜਨਮ ਲੈਣ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ।
ਲੜਕਿਆਂ ਨਾਲੋਂ ਹਰ ਖੇਤਰ ਵਿੱਚ ਮੋਹਰੀ ਹੋਣ ਦੇ ਬਾਵਜੂਦ ਸਾਡੇ ਸਮਾਜ ਵਿੱਚ ਵਧ ਰਿਹਾ ਕੰਨਿਆ ਭਰੂਣ ਹੱਤਿਆ ਦਾ ਵਰਤਾਰਾ ਬੇਹੱਦ ਚਿੰਤਾਜਨਕ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਪੜ•ਾਈ, ਰੁਜ਼ਗਾਰ ਅਤੇ ਹੋਰ ਸੁੱਖ ਸਹੂਲਤਾਂ ਦੇ ਖੇਤਰ ਵਿੱਚ ਮੁੰਡਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀਆਂ ਲੜਕੀਆਂ ਤੇ ਇਹ ਕਹਿਰ ਢਾਹਿਆ ਜਾ ਰਿਹਾ ਹੈ। ਜੇਕਰ ਕੰਨਿਆ ਭਰੂਣ ਹੱਤਿਆ ਦਾ ਵਰਤਾਰਾ ਇਸੇ ਤਰ•ਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸੂਬੇ ਵਿੱਚ ਲੜਕੀਆਂ ਦਾ ਅਕਾਲ ਪੈ ਜਾਵੇਗਾ। ਜੇਕਰ ਲੜਕੀਆਂ ਦੀ ਗਿਣਤੀ ਇਸੇ ਤਰ•ਾਂ ਘਟਦੀ ਰਹੀ ਤਾਂ ਆਉਣ ਵਾਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ 60 ਲੱਖ ਤੋਂ ਵੱਧ ਮੁੰਡੇ 'ਕੁਆਰੇ' ਰਹਿ ਜਾਣਗੇ।
ਅੱਜ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਅਸੀਂ ਲੋਕ ਪਿਛਾਂਹ ਵੱਲ ਜਾ ਰਹੇ ਹਾਂ। ਵਿਗਿਆਨੀਆਂ ਵੱਲੋਂ ਮਨੁੱਖ ਦੀ ਸਿਹਤ ਦੀ ਸੰਭਾਲ ਕਰਨ ਲਈ ਬਣਾਈਆਂ ਮਸ਼ੀਨਾਂ ਦੀ ਅੱਜ ਵਰਤੋਂ ਘੱਟ ਅਤੇ ਦੁਰਵਰਤੋਂ ਵੱਧ ਹੋ ਰਹੀ ਹੈ। ਡਾਕਟਰੀ ਪੇਸ਼ਾ ਜਿਸਨੂੰ ਰੱਬ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਅੱਜ ਚੰਦ ਦਮੜਿਆਂ ਦੀ ਖਾਤਿਰ ਆਪਣਾ ਈਮਾਨ ਵੇਚ ਰਿਹਾ ਹੈ। ਪੰਜਾਬ ਵਿੱਚ ਖੁੰਬਾਂ ਵਾਂਗੂੰ ਪੈਦਾ ਹੋਏ ਅਲਟਰਾ ਸਾਊÎਡ ਸੈਂਟਰ 'ਇੱਥੇ ਲਿੰਗ ਨਿਰਧਾਰਨ ਨਹੀਂ ਕੀਤਾ ਜਾਂਦਾ' ਦਾ ਫੱਟਾ ਲਗਾ ਕੇ ਅੰਦਰਖਾਤੇ ਇਹ ਕੁਕਰਮ ਧੜੱਲੇ ਨਾਲ ਕਰ ਰਹੇ ਹਨ। ਅਲਟਰਾ ਸਾਊਂਡ ਸੈਂਟਰਾਂ ਵਾਲੇ 10¸15 ਹਜ਼ਾਰ ਰੁਪਏ ਦੇ ਲਾਲਚ ਦੀ ਖਾਤਰ ਹਰ ਰੋਜ਼ ਹਜ਼ਾਰਾਂ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਰਹੇ ਹਨ। ਇੱਕ ਅਨੁਮਾਨ ਅਨੁਸਾਰ ਸਾਡੇ ਦੇਸ਼ ਵਿੱਚ ਹਰ ਰੋਜ਼ ਲਗਭਗ ਢਾਈ ਹਜ਼ਾਰ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਦਾ ਫਰਮਾਨ ਸੁਣਾ ਦਿੱਤਾ ਜਾਂਦਾ ਹੈ।
ਪੁਰਾਣੇ ਸਮਿਆਂ ਵਿੱਚ ਪੰਜਾਬ ਯੁੱਧਾਂ ਦਾ ਕੇਂਦਰ ਹੋਣ ਕਰਕੇ ਵਿਦੇਸ਼ੀ ਧਾੜਵੀ ਆਪਣੇ ਹਮਲਿਆਂ ਦੌਰਾਨ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ । ਇਸ ਬੇਪਤੀ ਦੇ ਡਰੋਂ ਬਹੁਤੇ ਲੋਕ ਲੜਕੀਆਂ ਨੂੰ ਜੰਮਣ ਸਾਰ ਗਲ ਅੰਗੂਠਾ ਦੇ ਕੇ ਜਾਂ ਜਹਿਰ ਦੇ ਕੇ ਮਾਰ ਦਿੰਦੇ ਸਨ । ਵਕਤ ਬੀਤਣ ਨਾਲ ਇਨਸਾਨ ਨੇ ਤਰੱਕੀ ਤਾਂ ਕਰ ਲਈ ਪਰ ਲੜਕੀਆਂ ਪ੍ਰਤੀ ਉਸਦੀ ਸੌੜੀ ਸੋਚ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਫਰਕ ਸਿਰਫ ਐਨਾ ਹੈ ਕਿ ਉਦੋਂ ਲੜਕੀਆਂ ਨੂੰ ਜਨਮ ਲੈਣ ਤੋਂ ਬਾਅਦ ਮਾਰਿਆ ਜਾਂਦਾ ਸੀ ਪਰ ਹੁਣ ਜਨਮ ਤੋਂ ਪਹਿਲਾਂ ਹੀ ਲੜਕੀਆਂ ਦੇ ਹੱਥ ਵਿੱਚ ਮੌਤ ਦੇ ਵਾਰੰਟ ਫੜਾਏ ਜਾ ਰਹੇ ਹਨ । ਪੁੱਤਰ ਮੋਹ ਦੀ ਲਾਲਸਾ ਵਿੱਚ ਅੰਨ•ਾ ਹੋਇਆ ਇਨਸਾਨ ਭੁੱਲ ਗਿਆ ਹੈ ਕਿ ਇੱਕ ਔਰਤ ਹੀ ਉਸਦੇ ਵੰਸ਼ ਨੂੰ ਚੱਲਦਾ ਰੱਖ ਸਕਦੀ ਹੈ ਅਤੇ ਜੇਕਰ ਸਮਾਜ ਵਿੱਚ ਲੜਕੀਆਂ ਦੀ ਗਿਣਤੀ ਇਸੇ ਤਰ•ਾਂ ਘਟਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਪੁੱਤਾਂ ਲਈ ਲੋਕ ਨੂੰਹਾਂ ਕਿੱਥੋਂ ਲਿਆਉਣਗੇ ਜਾਂ ਭਰਾ ਆਪਣੇ ਗੁੱਟ ਤੇ ਰੱਖੜੀ ਕਿੱਥੋਂ ਬੰਨਵਾਇਆ ਕਰਨਗੇ? ਇਹ ਇੱਕ ਐਸਾ ਸਵਾਲ ਹੈ ਜਿਸਦਾ ਜਵਾਬ ਵਕਤ ਰਹਿੰਦਿਆਂ ਨਾਂ ਲੱਭਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਬਹੁਤ ਹੀ ਗੰਭੀਰ ਸਿੱਟੇ ਨਿੱਕਲਣਗੇ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਭੂਆ ਅਤੇ ਮਾਸੀ ਵਰਗੇ ਰਿਸ਼ਤੇ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ।
ਵਿਆਹ ਮੌਕੇ ਲੜਕੀ ਦੇ ਪਰਿਵਾਰ ਵੱਲੋਂ ਦਿੱਤਾ ਜਾਣ ਵਾਲਾ ਦਹੇਜ ਵੀ ਇਸ ਕੁਕਰਮ ਲਈ ਕਾਫੀ ਹੱਦ ਤੱਕ ਜਿੰਮੇਵਾਰ ਹੈ। ਗਰੀਬ ਤੇ ਮੱਧ ਵਰਗੀ ਪਰਿਵਾਰ ਜੋ ਦਹੇਜ ਦੇਣ ਤੋਂ ਅਸਮਰੱਥ ਹੁੰਦੇ ਹਨ ਉਹ ਮਜਬੂਰੀ ਵੱਸ ਲੜਕੀ ਨੂੰ ਜਨਮ ਨਹੀਂ ਦਿੰਦੇ । ਬਾਹਰਲੇ ਮੁਲਕਾਂ ਦੇ ਕੁਝ ਕਾਲਜਾਂ ਵਿੱਚ ਲਗਭਗ 500 ਮੁੰਡੇ¸ਕੁੜੀਆਂ ਨੇ ਮਿਲ ਕੇ ਇੱਕ ਅਜਿਹੇ ਗਰੁੱਪ ਦਾ ਗਠਨ ਕੀਤਾ ਹੈ ਜਿਸ ਵਿੱਚ ਉਹਨਾਂ ਵੱਲੋਂ ਦਾਜ-ਦਹੇਜ ਤੋਂ ਬਿਨਾਂ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਇਹੀ ਸਿਸਟਮ ਇੱਥੇ ਪੈਦਾ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਭਰੂਣ ਹੱਤਿਆ ਤੇ ਲਗਾਮ ਲਗਾਈ ਜਾ ਸਕਦੀ ਹੈ। ਆਮ ਲੋਕਾਂ ਨੂੰ ਵੀ ਦਾਜ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ। ਸਰਕਾਰ ਵੱਲੋਂ ਦਾਜ ਲੈਣ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਜਾਵੇ ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ । ਇਸ ਤੋਂ ਇਲਾਵਾ ਇਸ ਕੁਕਰਮ ਵਿਰੁੱਧ ਆਵਾਜ ਬੁਲੰਦ ਕਰਨ ਲਈ ਟੀ.ਵੀ., ਰੇਡੀਓ, ਪਿੰ੍ਰਟ ਮੀਡੀਆ ਦਾ ਵੱਧ ਤੋਂ ਵੱਧ ਸਹਿਯੋਗ ਲੈਣਾ ਚਾਹੀਦਾ ਹੈ। ਅਧਿਆਪਕ ਵਰਗ, ਜੋ ਕਿ ਸਮਾਜ ਦਾ ਨਿਰਮਾਤਾ ਹੁੰਦਾ ਹੈ, ਨੂੰ ਚਾਹੀਦਾ ਹੈ ਕਿ ਉਹ ਵੀ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਦੇ ਵਿਰੁੱਧ ਜਾਗਰੂਕ ਕਰਨ ।
ਦਿਨੋਂ ਦਿਨ ਵਧ ਰਹੇ ਲਿੰਗ ਅਨੁਪਾਤ ਦੇ ਪਾੜੇ ਨੂੰ ਖਤਮ ਕਰਨ ਲਈ ਕਿਸੇ ਇੱਕ ਵਿਅਕਤੀ ਦੇ ਯਤਨਾਂ ਨਾਲ ਕੁੱਝ ਨਹੀਂ ਕੀਤਾ ਜਾ ਸਕਦਾ । ਅੱਜ ਲੋੜ ਹੈ, ਇਸ ਕੁਕਰਮ ਵਿਰੁੱਧ ਰਲ ਕੇ ਅਵਾਜ ਬੁਲੰਦ ਕਰਨ ਦੀ ਤਾਂ ਜੋ ਖੋਖਲੇ ਹੋ ਰਹੇ ਸਮਾਜ ਨੂੰ ਬਚਾਇਆ ਜਾ ਸਕੇ। ਅੱਜ ਲੋੜ ਹੈ ਲੜਕੇ ਅਤੇ ਲੜਕੀ ਵਿਚਲਾ ਫਰਕ ਖਤਮ ਕਰਕੇ ਆਪਣੀ ਸੋਚ ਬਦਲਣ ਦੀ। ਇਹ ਸਭ ਕੁਝ ਕਰਕੇ ਹੀ ਸਮਾਜ ਵਿੱਚੋਂ ਭਰੂਣ ਹੱਤਿਆ ਵਰਗੇ ਕੋਹੜ ਨੂੰ ਖਤਮ ਕੀਤਾ ਜਾ ਸਕਦਾ ਹੈ ।

No comments:

Post a Comment