Wednesday, 3 August 2011

ਤੰਬਾਕੂ ਦੇ ਧੂੰਏ ਨਾਲ ਬਿਰਖ ਹੋ ਰਹੀ ਇਨਸਾਨੀ ਜੂਨ

ਮੋਹਿਤ ਵਰਮਾ

ਤੰਬਾਕੂ ਇੱਕ ਅਜਿਹੀ ਬੁਰਾਈ ਹੈ ਜੋ ਨÎਸ਼ਾ ਕਰਨ ਵਾਲੇ ਵਿਅਕਤੀ  ਨੂੰ ਤਾਂ ਹੌਲੀ ਹੌਲੀ ਖਤਮ ਕਰਦਾ ਹੀ ਹੈ, ਨਾਲ ਹੀ ਉਸ ਵਿਅਕਤੀ ਦੇ ਪਰਿਵਾਰ ਨੂੰ ਵੀ ਨਿਗਲ ਜਾਂਦਾ ਹੈ। ਅੱਜ ਸਾਡੇ ਦੇਸ਼ ਵਿੱਚ ਤੰਬਾਕੂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ ਅਤੇ ਜੇਕਰ ਵਕਤ ਰਹਿੰਦੇ ਇਸਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ 10 ਸਾਲਾਂ ਤੱਕ ਵਧੇਰੇ ਮੌਤਾਂ ਦਾ ਕਾਰਨ ਤੰਬਾਕੂ ਦੀ ਅੰਨੇ•ਵਾਹ ਵਰਤੋਂ ਹੀ ਹੋਵੇਗਾ । ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਵੱਡਾ ਖਤਰਾ ਹੈ ਅਤੇ ਇਹ ਗੱਲ ਜਾਣਦੇ ਹੋਏ ਵੀ ਸਾਡੇ ਦੇਸ਼ ਅੰਦਰ ਇਸਦੀ ਵਰਤੋਂ ਖੁੱਲ•ੇਆਮ ਕੀਤੀ ਜਾਂਦੀ ਹੈ। ਅੱਜ ਇਹ ਜ਼ਹਿਰ ਸੋਹਣੇ¸ਸੋਹਣੇ ਪੈਕਟਾਂ ਵਿੱਚ ਲਪੇਟ ਕੇ ਪਰੋਸਿਆ ਜਾ ਰਿਹਾ ਹੈ ਅਤੇ ਇਸਤੋਂ ਹੋਣ ਵਾਲੇ ਨੁਕਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਬਹੁਤ ਸਾਰੇ ਲੋਕ ਇਸਦੀ ਵਰਤੋਂ ਕਰਕੇ ਅਣਆਈ ਮੌਤ ਮਰ ਰਹੇ ਹਨ ।
 ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਸਾਲ ਕਰੀਬ 25 ਲੱਖ ਵਿਅਕਤੀ ਤੰਬਾਕੂ ਦੀ ਹੱਦੋਂ ਵੱਧ ਵਰਤੋਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਹਨਾਂ ਵਿਚੋਂ 70 ਫੀਸਦੀ ਵਿਅਕਤੀ  ਤੰਬਾਕੂ ਦੀ ਵਰਤੋਂ ਕਰਨ ਕਰਕੇ ਫੇਫੜਿਆਂ ਦੇ ਕੈਂਸਰ ਨਾਲ ਮਰਦੇ ਹਨ। ਇਸਤੋਂ ਛੁੱਟ 80 ਫੀਸਦੀ ਸਾਹ ਦੀਆਂ ਬਿਮਾਰੀਆਂ ਲਈ ਵੀ ਤੰਬਾਕੂ ਜਿੰਮੇਵਾਰ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਵਿੱਚ ਮੂੰਹ ਦੇ ਕੈਂਸਰ ਦਾ ਖਤਰਾ ਵੀ ਆਮ ਵਿਅਕਤੀਆਂ ਨਾਲੋਂ ਕਿਤੇ ਜ਼ਿਆਦਾ ਹੈ। ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਵਿੱਚ ਇਹ ਦਰ 0.38 ਵਿਅਕਤੀ ਪ੍ਰਤੀ 1000 ਜਦਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਵਿੱਚ ਇਹ ਦਰ 8 ਵਿਅਕਤੀ ਪ੍ਰਤੀ 1000 ਹੈ।
 ਇੱਕ ਅਨੁਮਾਨ ਮੁਤਾਬਿਕ ਸਾਡੇ ਦੇਸ਼ ਅੰਦਰ ਲਗਭਗ 100 ਅਰਬ ਰੁਪਏ ਦੀਆਂ ਬੀੜੀਆਂ ਹਰ ਸਾਲ ਪੀਤੀਆਂ ਜਾਂਦੀਆਂ ਹਨ ਅਤੇ 2.1 ਫੀਸਦੀ ਸਲਾਨਾ ਦਰ ਨਾਲ ਇਸ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਹਰ ਸਾਲ ਤਕਰੀਬਨ 10 ਲੱਖ ਵਿਅਕਤੀ ਕੈਂਸਰ ਦੀ ਮਾਰ ਹੇਠ ਆਉਂਦੇ ਹਨ ਜਿੰਨਾਂ ਵਿੱਚੋਂ 50 ਫੀਸਦੀ ਮਾਮਲਿਆਂ ਦੀ ਜੜ ਤੰਬਾਕੂ ਦੀ ਹੱਦੋਂ ਵੱਧ ਵਰਤੋਂ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਵਿੱਚ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਇੱਕ ਸਧਾਰਨ ਵਿਅਕਤੀ ਨਾਲੋਂ 15 ਤੋਂ 30 ਫੀਸਦੀ ਵੱਧ ਪਾਈ ਜਾਂਦੀ ਹੈ। ਡਾਕਟਰਾਂ ਮੁਤਾਬਿਕ ਇੱਕ ਸਿਗਰਟ ਪੀਣ ਨਾਲ ਵਿਅਕਤੀ ਦੀ ਉਮਰ 10 ਮਿੰਟ ਘਟ ਜਾਂਦੀ ਹੈ। ਸਾਡੇ ਦੇਸ਼ ਵਿੱਚ ਤੰਬਾਕੂ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਸੜਕ ਹਾਦਸਿਆਂ ਜਾਂ ਹੋਰ ਬਿਮਾਰੀਆਂ ਨਾਲ ਮਰਨ ਵਾਲੇ ਵਿਅਕਤੀਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ ।
 ਤੰਬਾਕੂ ਦੀ ਵਰਤੋਂ ਸਿਰਫ ਵੱਡੀ ਉਮਰ ਦੇ ਆਦਮੀਆਂ ਤੱਕ ਹੀ ਸੀਮਿਤ ਨਹੀਂ ਰਹੀ। ਬਹੁਤ ਹੀ ਦੁੱਖ ਦੀ ਗੱਲ ਹੈ ਕਿ 10 ਤੋਂ15 ਸਾਲ ਦੇ ਬੱਚਿਆਂ ਵਿੱਚ ਇਹ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। 15 ਸਾਲ ਤੱਕ ਦੀ ਉਮਰ ਦੇ ਬਹੁਤ ਸਾਰੇ ਬੱਚੇ ਇਸ ਦੀ ਵਰਤੋਂ ਨੂੰ 'ਸਵਰਗਾਂ  ਦਾ ਝੂਟਾ' ਮੰਨਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਕਿਸੇ ਦੇ ਬਹਿਕਾਵੇ 'ਚ ਆ ਕੇ ਕੱਚੀ ਉਮਰੇ ਲਿਆ 'ਸਵਰਗਾਂ ਦਾ ਝੂਟਾ' ਹੌਲੀ¸ਹੌਲੀ ਉਹਨਾਂ ਨੂੰ ਨਰਕਾਂ ਵਿੱਚ ਲਿਜਾ ਸੁੱਟੇਗਾ । ਸਾਲ 2003 ਵਿੱਚ ਭਾਰਤ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਸ਼ੀਲੇ ਪਦਾਰਥ ਵੇਚਣ ਦੀ ਮਨਾਹੀ ਸੀ। ਇਸ ਕਾਨੂੰਨ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਜਨਤਕ ਥਾਵਾਂ ਜਾਂ ਵਿੱਦਿਅਕ ਸੰਸਥਾਵਾਂ ਦੇ ਆਲੇ ਦੁਆਲੇ 100 ਗਜ਼ ਦੇ ਘੇਰੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਦੀ ਮਨਾਹੀ ਹੈ । ਪਰ ਅੱਜ ਇਸ ਕਾਨੂੰਨ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਸਕੂਲਾਂ, ਕਾਲਜਾਂ ਜਾਂ ਹੋਰ ਜਨਤਕ ਥਾਵਾਂ ਉੱਪਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਸ਼ਿਆਂ ਦੀ ਵਿਕਰੀ ਸ਼ਰੇਆਮ ਕੀਤੀ ਜਾਂਦੀ ਹੈ । ਕਈ ਥਾਵਾਂ ਤੇ ਤਾਂ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸਕੂਲਾਂ ਦੇ ਬਿਲਕੁਲ ਨਾਲ ਸ਼ਰਾਬ ਦੇ ਠੇਕੇ ਖੁੱਲ•ੇ ਹੋਏ ਹਨ ਜਦਕਿ ਇਹ ਨਿਯਮਾਂ ਦੇ ਬਿਲਕੁਲ ਉਲਟ ਹੈ । ਇੰਨਾਂ ਸਭ ਕੁਝ ਹੁੰਦਿਆਂ ਹੋਇਆਂ ਵੀ ਪ੍ਰਸ਼ਾਸ਼ਨ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਮੂਕ ਦਰਸ਼ਕ ਬਣਿਆ ਦੇਖ ਰਿਹਾ ਹੈ।
 ਤੰਬਾਕੂ ਦੀ ਵਰਤੋਂ ਕਰਨ ਵਿੱਚ ਔਰਤਾਂ ਵੀ ਪਿੱਛੇ ਨਹੀਂ ਹਨ । ਇੱਕ ਅਨੁਮਾਨ ਮੁਤਾਬਿਕ ਸਾਡੇ ਦੇਸ਼ ਵਿੱਚ 20 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੀਆਂ ਹਨ । ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਵਧਣਾ ਇੱਕ ਖਤਰਨਾਕ ਰੁਝਾਨ ਹੈ ਅਤੇ ਇਸਦੇ ਬਹੁਤ ਹੀ ਭਿਆਨਕ ਸਿੱਟੇ ਦੇਖਣ ਨੂੰ ਮਿਲ ਰਹੇ ਹਨ । ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਆਮ ਔਰਤਾਂ ਦੇ ਮੁਕਾਬਲੇ ਜਲਦੀ ਬੁੱਢੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ । ਤੰਬਾਕੂ ਦੀ ਅੰਨ•ੇਵਾਹ ਵਰਤੋਂ ਦਾ ਸਭ ਤੋਂ ਮਾੜਾ ਅਸਰ ਔਰਤਾਂ ਦੀ ਪ੍ਰਜਣਨ ਸ਼ਕਤੀ ਉੱਪਰ ਪੈਂਦਾ ਹੈ। ਸਾਡੇ ਦੇਸ਼ ਅੰਦਰ ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਕੁੱਖੋਂ ਹਰ ਸਾਲ ਤਕਰੀਬਨ 30 ਲੱਖ ਬੱਚੇ ਅਜਿਹੇ ਜਨਮ ਲੈਂਦੇ ਹਨ ਜੋ ਸਰੀਰਕ ਜਾਂ ਮਾਨਸਿਕ ਤੌਰ ਤੇ ਅਪਾਹਿਜ ਹੁੰਦੇ ਹਨ ।
 ਤੰਬਾਕੂ ਦੀ ਵਰਤੋਂ ਨਾਲ ਪੈਦਾ ਹੋ ਰਿਹਾ ਧੂੰਆਂ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਤੋਂ ਵੀ ਵੱਧ ਖਤਰਨਾਕ ਹੈ। ਪੈਟਰੋਲ ਅਤੇ ਡੀਜ਼ਲ ਦਾ ਧੂੰਆਂ ਥੋੜੀ ਦੇਰ ਬਾਅਦ ਹਵਾ ਵਿੱਚ ਉੱਚਾ ਉੱਠ ਜਾਂਦਾ ਹੈ ਅਤੇ ਇਹ ਸਿੱਧੇ ਰੂਪ ਵਿੱਚ ਮਨੁੱਖਾਂ ਉੱਪਰ ਪ੍ਰਭਾਵ ਨਹੀਂ ਪਾਉਂਦਾ ਪ੍ਰੰਤੂ ਸਿਗਰਟਾਂ ਦਾ ਧੂੰਆਂ ਛੇਤੀ¸ਛੇਤੀ ਹਵਾ ਵਿੱਚੋਂ ਖਤਮ ਨਹੀਂ ਹੁੰਦਾ ਅਤੇ ਇਸਦਾ ਅਸਰ ਵੀ ਲੰਮਾ ਸਮਾਂ ਰਹਿੰਦਾ ਹੈ। ਸਿਗਰਟ ਪੀਣ ਵਾਲਾ ਤਾਂ ਇੱਕ ਵਾਰ 'ਕਸ਼' ਲਗਾ ਕੇ ਧੂੰਆ ਬਾਹਰ ਕੱਢ ਦਿੰਦਾ ਹੈ ਪਰ ਉਹੀ ਧੂੰਆ ਜਦੋਂ ਸਾਹ ਕਿਰਿਆ ਰਾਹੀਂ ਦੂਜੇ ਵਿਅਕਤੀਆਂ ਦੇ ਫੇਫੜਿਆਂ 'ਚ ਜਾਂਦਾ ਹੈ ਤਾਂ ਬਹੁਤ ਹੀ ਮਾਰੂ ਅਸਰ ਕਰਦਾ ਹੈ। ਸਿਗਰਟ ਪੀਣ ਉਪਰੰਤ ਬਚਿਆ ਧੂੰਆ ਹਵਾ ਵਿੱਚ ਲਗਭਗ 20 ਮਿੰਟ ਰਹਿੰਦਾ ਹੈ ਅਤੇ ਇਹਨਾਂ 20 ਮਿੰਟਾਂ ਦੌਰਾਨ ਕਿੰਨੇ ਹੀ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।
ਸਾਡੇ ਦੇਸ਼ ਵਿੱਚ ਤੰਬਾਕੂ ਇੱਕ ਪ੍ਰਵਾਨਿਤ ਨਸ਼ਾ ਹੈ ਅਤੇ ਜਿੰਨੀ ਕਮਾਈ ਸਰਕਾਰ ਨੂੰ ਤੰਬਾਕੂ ਦੀ ਵਿਕਰੀ ਹੋਣ ਤੋਂ ਟੈਕਸਾਂ ਦੇ ਰੂਪ ਵਿੱਚ ਹੁੰਦੀ ਹੈ ਉਸਤੋਂ ਕਈ ਗੁਣਾ ਜ਼ਿਆਦਾ ਰਾਸ਼ੀ ਇਸ ਤੋਂ ਹੋਣ ਵਾਲੇ ਨੁਕਸਾਨਾਂ ਦੀ ਪੂਰਤੀ ਲਈ ਖਰਚ ਕਰ ਦਿੱਤੀ ਜਾਂਦੀ ਹੈ । ਜੇਕਰ ਸਰਕਾਰ ਚਾਹੇ ਤਾਂ ਦੇਸ਼ ਵਿੱਚ ਤੰਬਾਕੂ ਦੀ ਵਰਤੋਂ ਤੇ ਪਾਬੰਦੀ ਲਗਾ ਕੇ ਇਸਨੂੰ ਖਤਮ ਕਰ ਸਕਦੀ ਹੈ ਪਰ ਅਜਿਹਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਇਸ ਬਾਰੇ ਸੋਚਣਾ ਵੀ ਗੁਨਾਹ ਸਮਝਿਆ ਜਾਂਦਾ ਹੈ।
ਅੱਜ ਸਾਡੇ ਦੇਸ਼ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੈ ਪਰ ਤਸਵੀਰ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਬਹੁਤ ਸਾਰੀਆਂ ਅਲਾਮਤਾਂ ਅਜਿਹੀਆਂ ਹਨ ਜਿੰਨ•ਾਂ ਤੋਂ ਅਸੀਂ ਚਾਹੁੰਦੇ ਹੋਏ ਵੀ ਛੁਟਕਾਰਾ ਨਹੀਂ ਪਾ ਸਕਦੇ ਅਤੇ ਇਹ ਸਾਡੇ ਸਮਾਜ ਵਿੱਚ ਇਸ ਕਦਰ ਘਰ ਕਰ ਚੁੱਕੀਆਂ ਹਨ ਕਿ ਇਹਨਾਂ ਨੂੰ ਬਾਹਰ ਕੱਢਣਾ  ਅਤਿਅੰਤ ਮੁਸ਼ਕਿਲ ਜਾਪਦਾ ਹੈ। ਜੇਕਰ ਵਕਤ ਰਹਿੰਦੇ ਇਹਨਾਂ ਬੁਰਾਈਆਂ ਨੂੰ ਖਤਮ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਮੁਲਕ ਇਹਨਾਂ ਬੁਰਾਈਆਂ ਕਾਰਨ ਤਬਾਹ ਹੋ ਜਾਵੇਗਾ ।
ਤੰਬਾਕੂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ¸ਦੁਆਲੇ ਜੇਕਰ ਕੋਈ ਵਿਅਕਤੀ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਇਸਦੇ ਨੁਕਸਾਨਾਂ ਤੋਂ ਜਾਣੂੰ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਇਸ ਪ੍ਰਕਾਰ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਤੰਬਾਕੂ ਨੂੰ ਖਤਮ ਕਰਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ।

No comments:

Post a Comment