Monday, 8 August 2011

ਤਾਂ ਕਿ ਮੰਗਣਾ ਨਾ ਪਵੇ ਪਾਣੀ......

ਮੋਹਿਤ ਵਰਮਾ

ਧਰਤੀ ਹੇਠਲੇ ਪਾਣੀ ਦੇ ਨਿਰੰਤਰ ਡਿੱਗ ਰਹੇ ਪੱਧਰ ਨੇ ਅੱਜ ਸਾਨੂੰ ਇਸ ਕਗਾਰ ਤੇ ਲਿਆ ਖੜ•ਾ ਕੀਤਾ ਹੈ ਕਿ ਜੇਕਰ ਪਾਣੀ ਦੀ ਵਧ ਰਹੀ ਦੁਰਵਰਤੋਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਦੌਰਾਨ ਪੰਜਾਬ ਰੇਗਿਸਤਾਨ ਬਣ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ•ੀਆਂ  ਨੂੰ ਸਾਫ ਸੁਥਰੇ ਪਾਣੀ ਦੀ ਪੂਰਤੀ ਲਈ ਲੋਕਾਂ ਅੱਗੇ ਹੱਥ ਅੱਡਣੇ ਪੈਣਗੇ।
ਜੇਕਰ ਸਾਡੇ ਨਿੱਤਵਰਤੀ ਰੁਝਾਨ ਵੱਲ ਨਜਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਪਾਣੀ ਦੀ ਵੱਡੇ ਪੱਧਰ ਤੇ ਹੋ ਰਹੀ ਬਰਬਾਦੀ ਲਈ ਅਸੀਂ ਖੁਦ ਹੀ ਜਿੰਮੇਵਾਰ ਹਾਂ। ਰੋਜਾਨਾ ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲੀ ਰੱਖਣੀ, ਪਾਈਪ ਨਾਲ ਗੱਡੀ ਜਾਂ ਫਰਸ਼ਾਂ ਧੋਣਾ ਆਦਿ ਕੁਝ ਅਜਿਹੀਆਂ ਆਦਤਾਂ ਹਨ ਜਿੰਨ•ਾ ਨਾਲ ਅਸੀਂ ਹਜਾਰਾਂ ਲੀਟਰ ਪਾਣੀ ਰੋਜਾਨਾ ਅਜਾਈਂ ਗਵਾ ਰਹੇ ਹਾਂ। ਅੱਜ ਲੋੜ ਹੈ ਇਹਨਾਂ ਆਦਤਾਂ ਨੂੰ ਬਦਲਣ ਦੀ। ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ•ੀ ਛੱਡਣ ਦੀ ਬਜਾਇ ਕੱਪ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ ਅਤੇ ਗੱਡੀ ਜਾਂ ਫਰਸ਼ਾਂ ਧੋਣ ਲਈ ਬਾਲਟੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਜੇਕਰ ਵਕਤ ਰਹਿੰਦੇ ਇਹਨਾਂ ਆਦਤਾਂ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਵਕਤ ਵਿੱਚ ਇਸਦੇ ਬਹੁਤ ਹੀ ਗੰਭੀਰ ਸਿੱਟੇ ਨਿੱਕਲਣਗੇ।
ਇਸ ਤੋਂ ਇਲਾਵਾ ਦਿਨੋਂ ਦਿਨ ਵਧ ਰਹੇ ਉਦਯੋਗੀਕਰਨ ਕਾਰਨ ਉਦਯੋਗਾਂ ਦੇ ਫੋਕਟ ਪਦਾਰਥਾਂ ਨੇ ਸਮੁੰਦਰਾਂ ਵਿੱਚ ਰਲ ਕੇ ਉਹਨਾਂ ਨੂੰ ਇਸ ਕਦਰ ਗੰਧਲਾ ਕਰ ਦਿੱਤਾ ਹੈ ਕਿ ਇਹ ਸਮੁੰਦਰ, ਸਮੁੰਦਰ ਨਾਂ ਰਹਿ ਕੇ 'ਜ਼ਹਿਰ ਦੀ ਗੁੱਥੀ' ਬਣ ਕੇ ਰਹਿ ਗਏ ਹਨ। ਪਾਣੀ ਵਿੱਚ ਵਧ ਰਹੇ ਜ਼ਹਿਰ ਕਾਰਨ ਸਮੁੰਦਰਾਂ ਵਿੱਚ ਆਕਸੀਜਨ ਘਟ ਰਹੀ ਹੈ ਜਿਸ ਕਾਰਨ ਸਮੁੰਦਰੀ ਜੀਵ ਜੰਤੂ ਮਰ ਰਹੇ ਹਨ।
ਅੱਜ ਵੱਖ ਵੱਖ ਸੰਸਥਾਵਾਂ ਵੱਲੋਂ ਪਾਣੀ ਦੇ ਨਿਰੰਤਰ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹਰ ਮਨੁੱਖ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੀਆਂ ਆਦਤਾਂ ਬਦਲ ਕੇ ਦੂਸਰੇ ਵਿਅਕਤੀਆਂ ਨੂੰ ਵੀ ਪਾਣੀ ਬਚਾਉਣ ਲਈ ਪ੍ਰੇਰਿਤ ਕਰੇ ਤਾਂ ਜੋ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਿਆ ਜਾ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਪਾਣੀ ਮੰਗ ਕੇ ਨਾ ਗੁਜਾਰਾ ਕਰਨਾ ਪਵੇ।

No comments:

Post a Comment