ਮੋਹਿਤ ਵਰਮਾ,
ਬਠਿੰਡਾ।
ਪੰਜਾਬ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਛੁਟਕਾਰਾ ਦਿਵਾਉਣ ਲਈ ਸੱਤਾਧਾਰੀ ਧਿਰਾਂ ਵੱਲੋਂ ਵੱਡੇ¸ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਪਰ ਇਹਨਾਂ ਦਾਅਵਿਆਂ ਦੀ ਤਲਖ ਹਕੀਕਤ ਇਹ ਹੈ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਸਰਕਾਰਾਂ ਦੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਨੂੰ ਸ਼ਿਖਰਾਂ ਤੇ ਲਿਜਾਣ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਏਸ ਵੇਲੇ ਪੰਜਾਬ ਵਿੱਚ ਸ਼ਰਾਬ ਦਾ ਸਮੁੰਦਰ ਵਗ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਵਿੱਚ ਡੁੱਬ ਕੇ ਅਣਆਈ ਮੌਤੇ ਮਰ ਰਹੇ ਹਨ। ਬੇਲਗਾਮ ਹੁੰਦੀ ਜਾ ਰਹੀ ਸ਼ਰਾਬ ਦੀ ਵਿਕਰੀ ਨਾਲ ਪੰਜਾਬ ਦੀ ਜਵਾਨੀ ਦਿਨੋਂ¸ਦਿਨ ਨਿੱਘਰਦੀ ਜਾ ਰਹੀ ਹੈ। ਪੰਜਾਬ ਦੀ ਜੁਆਨੀ ਪ੍ਰਤੀ ਸਮੂਹ ਸਿਆਸੀ ਧਿਰਾਂ ਸੰਜੀਦਾ ਨਹੀਂ ਹਨ। ਪਿੰਡਾਂ ਵਿੱਚ ਪੀਣ ਲਈ ਸਾਫ ਸੁਥਰਾ ਪਾਣੀ ਮਿਲੇ ਜਾਂ ਨਾ ਇਸਦੀ ਕੋਈ ਗਾਰੰਟੀ ਨਹੀਂ ਪਰ ਹਰ ਪਿੰਡ ਜਾਂ ਕਸਬੇ ਵਿੱਚ ਸ਼ਰਾਬ ਦੇ ਠੇਕੇ ਜਰੂਰ ਖੁੱਲ•ੇ ਮਿਲਣਗੇ। ਠੇਕਿਆਂ ਦੀ ਵਧਾਈ ਗਿਣਤੀ ਦਾ ਨਤੀਜਾ ਹੀ ਹੈ ਕਿ ਇਸ ਵਰ•ੇ ਸ਼ਰਾਬ ਦਾ ਕੋਟਾ 56.73 ਲੱਖ ਪਰੂਫ ਲਿਟਰ ਤੋਂ ਵਧਾ ਕੇ 63.84 ਲੱਖ ਪਰੂਫ ਲਿਟਰ ਕਰ ਦਿੱਤਾ ਗਿਆ ਹੈ।
ਵਕਤ¸ਵਕਤ ਦੀਆਂ ਸਰਕਾਰਾਂ ਦੀ ਨਸ਼ਿਆਂ ਪ੍ਰਤੀ ਹਮੇਸ਼ਾ ਹੀ ਦੋਗਲੀ ਨੀਤੀ ਰਹੀ ਹੈ ਜਿਸ ਨੂੰ ਮੌਜੂਦਾ ਸਰਕਾਰ ਵੱਲੋਂ ਵੀ ਜਾਰੀ ਰੱਖਿਆ ਜਾ ਰਿਹਾ ਹੈ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਿਆਂ ਦੇ ਰਾਜ ਵਿੱਚ ਧੜਾਧੜ ਸ਼ਰਾਬ ਦੀਆਂ ਫੈਕਟਰੀਆਂ ਖੋਲ•ੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਸ਼ਰਾਬ ਫੈਕਟਰੀਆਂ ਦੀ ਗਿਣਤੀ ਵਧਾਉਣ ਨਾਲ ਨਿਸ਼ਚੇ ਹੀ ਇੱਥੋਂ ਦੇ ਸਮਾਜਿਕ ਹਾਲਾਤ ਪ੍ਰਭਾਵਿਤ ਹੋਣਗੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹਨ। ਸਰਕਾਰ ਵੱਲੋਂ ਧੜਾਧੜ ਸ਼ਰਾਬ ਫੈਕਟਰੀਆਂ ਖੋਲ•ਣ ਦੇ ਫੈਸਲੇ ਨੇ ਇਹ ਦਰਸਾ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਸਮਾਜ ਨਸ਼ਾ ਰਹਿਤ ਹੋਵੇ। ਸਗੋਂ ਇਹ ਸ਼ਰਾਬ ਫੈਕਟਰੀਆਂ ਤਾਂ ਉਹਨਾਂ ਲਈ ਆਮਦਨੀ ਦਾ ਜਰੀਆ ਬਣੀਆ ਹੋਈਆਂ ਹਨ। ਪੰਜਾਬ ਵਿੱਚ ਏਸ ਵੇਲੇ 22 ਜ਼ਿਲਿ•ਆਂ ਵਿੱਚ 11 ਸ਼ਰਾਬ ਫੈਕਟਰੀਆਂ ਹਨ ਜੋ ਕਿ ਹਰ ਵਰ•ੇ ਲਗਭਗ 145 ਕਰੋੜ ਦੇ ਕਰੀਬ ਬੋਤਲਾਂ ਦਾ ਉਤਪਾਦਨ ਕਰ ਰਹੀਆਂ ਹਨ। ਸੂਬੇ 'ਚ ਹਰ ਰੋਜ਼ ਤਕਰੀਬਨ 40 ਲੱਖ ਬੋਤਲਾਂ ਦਾ ਉਤਪਾਦਨ ਹੁੰਦਾ ਹੈ। ਇਸ ਹਿਸਾਬ ਨਾਲ ਹਰ ਪਿੰਡ ਦੀ ਸ਼ਰਾਬ ਦੀ ਖਪਤ ਲਗਭਗ 325 ਬੋਤਲਾਂ ਬਣਦੀ ਹੈ। ਸਰਕਾਰ ਵੱਲੋਂ 19 ਨਵੀਆਂ ਸ਼ਰਾਬ ਫੈਕਟਰੀਆਂ ਖੋਲ•ਣ ਨਾਲ ਇਹ ਖਪਤ ਵਧ ਕੇ 490 ਬੋਤਲਾਂ ਪ੍ਰਤੀ ਪਿੰਡ ਦੇ ਲਗਭਗ ਹੋ ਜਾਵੇਗੀ।
ਇਹ ਤਾਂ ਸਿਰਫ ਸ਼ਰਾਬ ਦੀ ਗੱਲ ਹੈ। ਇਸ ਤੋਂ ਇਲਾਵਾ ਗੁਰੂਆਂ, ਪੀਰਾਂ¸ਫਕੀਰਾਂ, ਸੰਤਾਂ¸ਮਹਾਤਮਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਪੰਜਾਬ ਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਨੇ ਤਬਾਹੀ ਮਚਾ ਰੱਖੀ ਹੈ। ਨਸ਼ਿਆਂ ਦੀ ਵਧ ਰਹੀ ਵਰਤੋਂ ਕਾਰਨ ਸੂਬੇ ਦੇ ਹਾਲਾਤ ਵਿਸਫੋਠਕ ਬਣੇ ਹੋਏ ਹਨ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦੇ ਵੱਸ ਪੈ ਕੇ ਚੜ•ਦੀ ਵਰੇਸ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਕੇ ਜਿੰਦਗੀ ਦੀ ਜੰਗ ਅੱਧ ਵਿਚਾਲੇ ਹਾਰ ਰਹੇ ਹਨ।
ਨੌਜਵਾਨਾਂ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਬੇਹੱਦ ਚਿੰਤਾਜਨਕ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਨਿਸ਼ਾਨੀ ਹੈ। ਨਸ਼ਿਆਂ ਦੇ ਵਧ ਰਹੇ ਪਸਾਰੇ ਕਾਰਨ ਸਾਡਾ ਆਰਥਿਕ, ਸਮਾਜਿਕ ਢਾਂਚਾ ਡਾਵਾਂਡੋਲ ਹੋ ਗਿਆ ਹੈ। ਮਨੁੱਖੀ ਕਦਰਾਂ ਕੀਮਤਾਂ ਖੇਰੂੰ¸ਖੇਰੂੰ ਹੋ ਰਹੀਆਂ ਹਨ। ਅੱਜ ਸ਼ਰਾਬ ਦੀ ਬੋਤਲ ਖਾਤਿਰ ਪੁੱਤ ਆਪਣੇ ਪਿਓ ਨੂੰ ਵੱਢ ਰਿਹਾ ਹੈ। ਭਰਾ ਆਪਣੇ ਭਰਾ ਦਾ ਕਤਲ ਕਰ ਰਿਹਾ ਹੈ। ਇੱਕ ਪਤੀ, ਜਿਸਨੇ ਆਪਣੀ ਪਤਨੀ ਦੇ ਹਰੇਕ ਸੁੱਖ ਦੁੱਖ ਵਿੱਚ ਉਸਦਾ ਸਾਥ ਦੇਣ ਦਾ ਵਾਅਦਾ ਕੀਤਾ ਹੁੰਦਾ ਹੈ, ਨਸ਼ੇ ਕਾਰਨ ਉਸਦਾ ਹੀ ਕਤਲ ਕਰ ਰਿਹਾ ਹੈ। ਕਿੰਨੀ ਤ੍ਰਾਸਦੀ ਦੀ ਗੱਲ ਹੈ ਕਿ ਨਸ਼ੇ ਕਰਨੋਂ ਰੋਕਣ ਤੇ ਕਈ ਨੌਜਵਾਨ ਆਪਣੇ ਮਾਂ¸ਪਿਓ ਦਾ ਕਤਲ ਤੱਕ ਕਰ ਰਹੇ ਹਨ। ਨਸ਼ਿਆਂ ਵੱਸ ਪੈ ਕੇ ਬਹੁਤ ਸਾਰੇ ਨੌਜਵਾਨ ਸਮਾਜ ਵਿਰੋਧੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਨਸ਼ਿਆਂ ਲਈ ਪੈਸੇ ਨਾ ਮਿਲਣ ਕਰਕੇ ਬਹੁਤ ਸਾਰੇ ਮੁੰਡੇ ਕੁੜੀਆਂ ਭੀਖ ਮੰਗਣ, ਚੋਰੀ ਕਰਨ ਵਰਗੇ ਕੁਕਰਮ ਕਰਨ ਲੱਗ ਪਏ ਹਨ। ਇਸ ਤੋਂ ਇਲਾਵਾ ਸੈਂਕੜੇ ਹੋਰ ਅਜਿਹੀਆਂ ਭੈੜੀਆਂ ਕਾਰਗੁਜਾਰੀਆਂ ਹਨ ਜਿੰਨ•ਾਂ ਨੂੰ ਅਜੋਕੇ ਗੱਭਰੂ ਨਸ਼ਿਆਂ ਖਾਤਰ ਅੰਜਾਮ ਦੇਣ ਲੱਗ ਪਏ ਹਨ।
ਪੁਰਾਣੇ ਵੇਲਿਆਂ ਵਿੱਚ ਪੰਜਾਬ ਦਾ ਨਾਂਅ ਸੁਣਦਿਆਂ ਹੀ ਇੱਥੋਂ ਦੇ ਉਚੇ¸ਲੰਮੇ, ਛੈਲ¸ਛਬੀਲੇ ਗੱਭਰੂਆਂ ਦੀ ਤਸਵੀਰ ਅੱਖਾਂ ਸਾਹਮਣੇ ਘੁੰਮ ਜਾਂਦੀ ਸੀ ਪਰ 70ਵਿਆਂ ਦੇ ਅਖੀਰਲੇ ਵਰਿ•ਆਂ ਤੋਂ ਬਾਅਦ ਨਸ਼ਿਆਂ ਦੀ ਆਈ ਹਨ•ੇਰੀ ਆਪਣੇ ਨਾਲ ਸਭ ਕੁਝ ਉਡਾ ਕੇ ਲੈ ਗਈ। ਅੱਜ ਦੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਕੇ ਵਿਹਲੜਾਂ ਤੇ ਅਵਾਰਾਗਰਦਾਂ ਵਾਂਗ ਫਿਰਦੇ ਦਿਖਾਈ ਦਿੰਦੇ ਹਨ। ਪੁਰਾਤਨ ਸਮਿਆਂ ਦੇ ਪੰਜਾਬੀ ਗੱਭਰੂਆਂ ਦੇ ਬਹਾਦਰੀ ਦੇ ਕਾਰਨਾਮੇ ਸਿਰਫ 'ਮਿੱਥ' ਬਣਕੇ ਰਹਿ ਗਏ ਹਨ। ਕੋਈ ਵੇਲਾ ਸੀ ਜਦੋਂ ਪਿੰਡ ਵਿੱਚ ਹੋਣ ਵਾਲੇ ਖੇਡ ਮੇਲਿਆਂ ਅਤੇ ਪਹਿਲਵਾਨਾਂ ਦੀਆਂ ਛਿੰਝਾਂ ਵਿੱਚ ਨੌਜਵਾਨ ਵਧ ਚੜ• ਕੇ ਹਿੱਸਾ ਲੈਂਦੇ ਸਨ ਅਤੇ ਇਥੇ ਭਾਰੀ ਰੌਣਕ ਦੇਖਣ ਨੂੰ ਮਿਲਦੀ ਸੀ। ਇਕੱਠ ਅੱਜ ਵੀ ਜੁੜਦੇ ਹਨ ਪਰ ਮੇਲਿਆਂ ਅਤੇ ਛਿੰਝਾਂ ਦੀ ਥਾਂ ਠੇਕਿਆਂ ਨੇ ਮੱਲ ਲਈ ਹੈ। ਸ਼ਾਮ ਵੇਲੇ ਠੇਕਿਆਂ 'ਤੇ ਨੌਜਵਾਨਾਂ ਦਾ ਭਾਰੀ ਜਮਾਵੜਾ ਦੇਖਿਆ ਜਾ ਸਕਦਾ ਹੈ। ਪੰਜਾਬ ਦੀ ਨਵੀਂ ਪੀੜੀ ਹੁਣ ਦੁੱਧ¸ਘਿਓ ਦੀ ਥਾਂ ਨਸ਼ੀਲੀਆਂ ਦਵਾਈਆਂ ਦੀਆਂ ਬੋਤਲਾਂ ਡਕਾਰ ਰਹੀ ਹੈ ਜਦੋਂ ਕਿ ਭੁੱਕੀ, ਅਫੀਮ, ਸਮੈਕ, ਹੈਰੋਇਨ, ਕੋਕੀਨ, ਚਰਸ, ਗਾਂਜਾ, ਭੰਗ ਅਤੇ ਸੁਲਫੇ ਦੀ ਵਰਤੋਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ।
ਨੌਜਵਾਨ ਪੀੜ•ੀ, ਜਿਹੜੀ ਕਿਸੇ ਸਮਾਜ ਦੇ ਨਿਰਮਾਣ ਵਿੱਚ ਨੀਂਹ ਦਾ ਕੰਮ ਕਰਦੀ ਹੈ, ਅੱਜ ਆਪਣੇ ਉਦੇਸ਼ ਤੋਂ ਭਟਕ ਚੁੱਕੀ ਹੈ। ਜੇਕਰ ਕਿਸੇ ਸਮਾਜ ਦੀ ਨੀਂਹ ਹੀ ਕਮਜੋਰ ਹੋਵੇ ਤਾਂ ਉਸਦੀ ਮਜਬੂਤੀ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇੱਕ ਸਰਵੇਖਣ ਅਨੁਸਾਰ ਏਸ ਵੇਲੇ ਪੰਜਾਬ ਦੇ 18 ਤੋਂ 30 ਸਾਲ ਤੱਕ ਦੀ ਉਮਰ ਦੇ 71 ਫੀਸਦੀ ਨੌਜੁਆਨ ਨਸ਼ਿਆਂ 'ਚ ਡੁੱਬ ਚੁੱਕੇ ਹਨ ਅਤੇ ਇਹ ਪ੍ਰਭਾਵ ਸਰਹੱਦੀ ਇਲਾਕਿਆਂ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਸਰਹੱਦੀ ਇਲਾਕਿਆਂ ਦੇ ਨਸ਼ੇੜੀਆਂ ਦੀ ਕੁੱਲ ਗਿਣਤੀ ਵਿੱਚੋਂ 77 ਫੀਸਦੀ ਨੌਜਵਾਨ ਅਜਿਹੇ ਹਨ ਜਿੰਨ•ਾਂ ਨੇ 18 ਸਾਲ ਤੋਂ ਘੱਟ ਦੀ ਉਮਰ ਵਿੱਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਨਸ਼ਿਆਂ ਦੀ ਨਾਮੁਰਾਦ ਬਿਮਾਰੀ ਲੜਕੀਆਂ ਵਿੱਚ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ। ਪੰਜਾਬ ਵਿੱਚ 48 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਸ਼ਹਿਰੀ ਖੇਤਰ ਦੀਆਂ 30 ਫੀਸਦੀ ਮੁਟਿਆਰਾਂ 'ਸੂਟੇ' ਲਾਉਣ ਦੀਆਂ ਆਦੀ ਹਨ। ਇਸ ਤੋਂ ਇਲਾਵਾ ਸ਼ਰਾਬ, ਤੰਬਾਕੂ, ਅਫੀਮ, ਚਰਸ ਆਦਿ ਨਸ਼ਿਆਂ ਦੀ ਵਰਤੋਂ ਵੀ ਲੜਕੀਆਂ ਵਧ ਚੜ• ਕੇ ਕਰਦੀਆਂ ਹਨ।
ਨਸ਼ਿਆਂ ਦੀ ਵਰਤੋਂ ਸਿਰਫ ਵੱਡੀ ਉਮਰ ਦੇ ਆਦਮੀਆਂ ਤੱਕ ਹੀ ਸੀਮਿਤ ਨਹੀਂ ਰਹੀ। ਬਹੁਤ ਹੀ ਦੁੱਖ ਦੀ ਗੱਲ ਹੈ ਕਿ 10 ਤੋਂ 15 ਸਾਲ ਦੇ ਬੱਚਿਆਂ ਵਿੱਚ ਨਸ਼ਿਆਂ ਦੀ ਵਰਤੋਂ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। 15 ਸਾਲ ਤੱਕ ਦੀ ਉਮਰ ਦੇ ਬਹੁਤ ਸਾਰੇ ਬੱਚੇ ਨਸ਼ਿਆਂ ਦੀ ਵਰਤੋਂ ਨੂੰ 'ਸਵਰਗਾਂ ਦਾ ਝੂਟਾ' ਮੰਨਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਕਿਸੇ ਦੇ ਬਹਿਕਾਵੇ 'ਚ ਆ ਕੇ ਕੱਚੀ ਉਮਰੇ ਲਿਆ 'ਸਵਰਗਾਂ ਦਾ ਝੂਟਾ' ਹੌਲੀ¸ਹੌਲੀ ਉਹਨਾਂ ਨੂੰ ਨਰਕਾਂ ਵਿੱਚ ਲਿਜਾ ਸੁੱਟੇਗਾ । ਸਾਲ 2003 ਵਿੱਚ ਭਾਰਤ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਸ਼ੀਲੇ ਪਦਾਰਥ ਵੇਚਣ ਦੀ ਮਨਾਹੀ ਸੀ। ਇਸ ਕਾਨੂੰਨ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਜਨਤਕ ਥਾਵਾਂ ਜਾਂ ਵਿੱਦਿਅਕ ਸੰਸਥਾਵਾਂ ਦੇ ਆਲੇ ਦੁਆਲੇ 100 ਗਜ਼ ਦੇ ਘੇਰੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਦੀ ਮਨਾਹੀ ਹੈ । ਪਰ ਅੱਜ ਇਸ ਕਾਨੂੰਨ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਜਨਤਕ ਥਾਵਾਂ ਉੱਪਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਸ਼ਿਆਂ ਦੀ ਵਿਕਰੀ ਸ਼ਰੇਆਮ ਕੀਤੀ ਜਾਂਦੀ ਹੈ । ਮੈਡੀਕਲ ਸਟੋਰਾਂ ਤੇ ਵੀ ਨਸ਼ੀਲੀਆਂ ਦਵਾਈਆਂ ਦੀ ਵਿੱਕਰੀ ਸ਼ਰੇਆਮ ਹੁੰਦੀ ਹੈ ਪਰ ਸਰਕਾਰ ਇਹ ਸਭ ਕੁਝ ਰੋਕਣ ਦੀ ਬਜਾਏ ਮੂਕ ਦਰਸ਼ਕ ਬਣੀ ਦੇਖ ਰਹੀ ਹੈ।
ਵਿਦਿਆਰਥੀਆਂ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਵੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸਕੂਲਾਂ¸ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਿਗਰਟਾਂ ਦੇ ਧੂੰਏ ਦੇ ਛੱਲੇ ਬਣਾਉਂਦੇ ਆਮ ਹੀ ਦੇਖਿਆ ਜਾ ਸਕਦਾ ਹੈ। ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਦੇਸ਼ ਦੇ ਭਵਿੱਖ ਘਾੜੇ ਵੀ ਇਸ ਬੁਰੀ ਲਤ ਦੇ ਸ਼ਿਕਾਰ ਮਿਲਦੇ ਹਨ। 'ਕਾਲਜੀ ਜੀਵਨ' ਵਿੱਚ ਹਰ 10 ਵਿਦਿਆਰਥੀਆਂ 'ਚੋਂ 7 ਲੜਕੇ ਅਤੇ 3 ਲੜਕੀਆਂ ਕਿਸੇ ਨਾ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਦੇ ਹਨ। ਸਕੂਲਾਂ ਵਿੱਚ ਵੀ ਹਰ ਤੀਜਾ ਵਿਦਿਆਰਥੀ ਅਤੇ ਦਸਵੀਂ ਵਿਦਿਆਰਥਣ ਨਸ਼ਿਆਂ ਦੇ ਸ਼ੌਕੀਨ ਹਨ। ਅੱਜ ਹਾਲਾਤ ਇਸ ਕਦਰ ਖਰਾਬ ਹਨ ਕਿ ਕਾਲਜਾਂ ਵਿੱਚ ਪੜਾਈ ਤੋਂ ਜਿਆਦਾ ਸਮੈਕ ਦੀ ਵਰਤੋਂ ਹੋ ਰਹੀ ਹੈ। ਸਕੂਲੀ ਵਿਦਿਆਰਥੀ ਕੁਰੈਕਸ਼ਨ ਫਲਿਊਡ ਦੀਆਂ ਸ਼ੀਸ਼ੀਆਂ ਚੁੱਕੀ ਫਿਰਦੇ ਹਨ। ਅੱਜ ਮਹਿੰਗੇ ਭਾਅ ਦੇ ਨਸ਼ਿਆਂ ਨੂੰ 'ਸਟੇਟਸ ਸਿੰਬਲ' ਸਮਝਿਆ ਜਾਣ ਲੱਗਾ ਹੈ। ਵਿਦਿਆਰਥੀ ਵਰਗ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਕਾਰਨ ਸਾਡੀ ਦੋਸ਼ਪੂਰਨ ਵਿੱਦਿਅਕ ਪ੍ਰਣਾਲੀ ਨੂੰ ਵੀ ਮੰਨਿਆ ਜਾ ਸਕਦਾ ਹੈ। ਸਕੂਲਾਂ¸ਕਾਲਜਾਂ ਵਿੱਚ ਡਿੱਗ ਰਹੇ ਪੜ•ਾਈ ਦੇ ਮਿਆਰ ਕਾਰਨ ਬਹੁਤੇ ਨੌਜਵਾਨ ਅਵੇਸਲੇ ਰਹਿਣ ਲੱਗਦੇ ਹਨ ਅਤੇ ਹੌਲੀ¸ਹੌਲੀ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਸਾਡੇ ਸੱਭਿਆਚਾਰ ਉÎÎÎੱਪਰ ਦਿਨੋਂ ਦਿਨ ਭਾਰੂ ਹੋ ਰਹੇ ਪੱਛਮੀਕਰਨ ਕਾਰਨ ਬੱਚਿਆਂ ਦੇ ਜੀਵਨ ਵਿੱਚੋਂ ਮਾਂ ਬਾਪ ਦੀ ਦਖਲਅੰਦਾਜੀ ਘਟਣ ਨਾਲ ਬੱਚਿਆਂ ਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ ਹਨ। ਬੱਚਿਆਂ ਦੀ ਵਧ ਰਹੀ ਆਜਾਦੀ ਕਾਰਨ ਬਹੁਤੇ ਮਾਪਿਆਂ ਨੂੰ ਤਾਂ ਆਪਣੇ ਬੱਚਿਆਂ ਦੇ ਨਿੱਤਵਰਤੀ ਰੁਝਾਨ ਬਾਰੇ ਪਤਾ ਤੱਕ ਨਹੀਂ ਹੁੰਦਾ। ਭਲਾ ਅਜਿਹੇ ਹਾਲਾਤਾਂ ਵਿੱਚ ਉਹ ਆਪਣੇ ਬੱਚਿਆਂ ਨੂੰ ਅਨੁਸ਼ਾਸ਼ਨ ਹੇਠ ਕਿਵੇਂ ਰੱਖਣਗੇ।
ਅੱਜ ਸਾਡੇ ਦੇਸ਼ ਵਿੱਚ ਲੋਕਤੰਤਰ ਨਾਲੋਂ ਜਿਆਦਾ ਅਸਰ 'ਨਸ਼ਾਤੰਤਰ' ਦਾ ਦੇਖਣ ਨੂੰ ਮਿਲਦਾ ਹੈ। ਚੋਣਾਂ ਮੌਕੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਦਰਿਆ ਵਗਦੇ ਹਨ। ਨਾ¸ਅਹਿਲ ਸਿਆਸਤਦਾਨ ਨਸ਼ੇ ਦੀਆਂ ਦੋ¸ਚਾਰ ਖੁਰਾਕਾਂ ਅਤੇ ਦੋ¸ਚਾਰ ਸੌ ਰੁਪਇਆਂ ਬਦਲੇ ਵੋਟਾਂ ਖਰੀਦ ਕੇ ਆਪਣੀ ਝੋਲੀ ਪਾ ਬੈਠਦੇ ਹਨ ਅਤੇ ਇਹਨਾਂ ਚੰਦ ਰੁਪਇਆਂ ਅਤੇ ਨਸ਼ੇ ਦੀਆਂ ਖੁਰਾਕਾਂ ਦੀ ਕੀਮਤ ਸੂਬੇ ਦੇ ਸਾਰੇ ਲੋਕਾਂ ਨੂੰ ਅਗਲੇ ਪੰਜ ਸਾਲਾਂ ਤੱਕ ਆਪਣੀ ਖੂਨ ਪਸੀਨੇ ਦੀ ਕਮਾਈ ਲੁਟਾ ਕੇ ਅਦਾ ਕਰਨੀ ਪੈਂਦੀ ਹੈ।
ਦਿਨੋਂ ਦਿਨ ਵਧ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਪੂਰੀ ਤਰ•ਾਂ ਗੰਭੀਰ ਨਹੀਂ ਹੈ। ਨਸ਼ਿਆਂ ਦੀ ਰੋਕਥਾਮ ਲਈ ਸਰਕਾਰਾਂ ਵੱਲੋਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਹਨਾਂ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਿਸਦੇ ਸਿੱਟੇ ਵਜੋਂ ਨਸ਼ਿਆਂ ਦੀ ਵਿੱਕਰੀ ਬੇਰੋਕ ਜਾਰੀ ਰਹਿੰਦੀ ਹੈ। ਵਕਤ ਵਕਤ ਦੀਆਂ ਸਰਕਾਰਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੋਈ ਠੋਸ ਕਦਮ ਨਹੀਂ ਉਠਾਏ ਜਾਂਦੇ। ਨਸ਼ਿਆਂ ਦੀ ਵਿੱਕਰੀ ਤੋਂ ਟੈਕਸ ਦੇ ਰੂਪ ਵਿੱਚ ਪ੍ਰਾਪਤ ਹੋਣ ਵਾਲੀ ਆਮਦਨ ਸਰਕਾਰ ਨੂੰ ਇਹਨਾਂ ਦੀ ਰੋਕਥਾਮ ਬਾਰੇ ਨਹੀਂ ਸੋਚਣ ਦਿੰਦੀ। ਜੇਕਰ ਸਰਕਾਰ ਚਾਹੇ ਤਾਂ ਦੇਸ਼ ਵਿੱਚ ਨਸ਼ਿਆਂ ਦੀ ਵਰਤੋਂ ਤੇ ਪਾਬੰਦੀ ਲਗਾ ਕੇ ਇਸ ਕੋਹੜ ਨੂੰ ਸਮਾਜ ਵਿੱਚੋਂ ਪੁਰੀ ਤਰਾਂ ਖਤਮ ਕਰ ਸਕਦੀ ਹੈ ਪਰ ਅਜਿਹਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਇਸ ਬਾਰੇ ਸੋਚਣਾ ਵੀ ਗੁਨਾਹ ਸਮਝਿਆ ਜਾਂਦਾ ਹੈ ਕਿਉਂਕਿ ਸਰਕਾਰ ਨੂੰ ਲੋਕ ਹਿੱਤਾਂ ਨਾਲੋਂ ਜਿਆਦਾ ਆਪਣੇ ਖਜਾਨੇ ਦੀ ਫਿਕਰ ਹੁੰਦੀ ਹੈ। ਪਰ ਇਸ ਮਾਮਲੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਜਿੰਨੀ ਕਮਾਈ ਸਰਕਾਰ ਨੂੰ ਨਸ਼ਿਆਂ ਦੀ ਵਿਕਰੀ ਹੋਣ ਤੋਂ ਟੈਕਸਾਂ ਦੇ ਰੂਪ ਵਿੱਚ ਹੁੰਦੀ ਹੈ ਉਸਤੋਂ ਕਈ ਗੁਣਾ ਜ਼ਿਆਦਾ ਰਾਸ਼ੀ ਇਹਨਾਂ ਤੋਂ ਹੋਣ ਵਾਲੇ ਨੁਕਸਾਨਾਂ ਦੀ ਪੂਰਤੀ ਲਈ ਖਰਚ ਕਰ ਦਿੱਤੀ ਜਾਂਦੀ ਹੈ ।
ਜੇਕਰ ਨਸ਼ਿਆਂ ਦੀ ਵਰਤੋਂ ਇਸੇ ਤਰ•ਾਂ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਨਸ਼ੇੜੀਆਂ ਦੀ ਇੱਕ ਬਹੁਤ ਵੱਡੀ ਫੌਜ ਖੜ•ੀ ਹੋ ਜਾਵੇਗੀ। ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ¸ਦੁਆਲੇ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਨਸ਼ਿਆਂ ਵਿੱਚ ਗਰਕ ਹੋ ਰਹੇ ਸਮਾਜ ਨੂੰ ਬਚਾਉਣ ਲਈ ਇੱਕ ਛੋਟੀ ਜਿਹੀ ਆਸ ਦੀ ਕਿਰਨ ਇਹ ਹੈ ਕਿ ਅੱਜ ਕੁਝ ਧਾਰਮਿਕ ਆਗੂ, ਸਮਾਜ ਸੇਵੀ ਸੰਸਥਾਵਾਂ ਅਤੇ ਅਤੇ ਪ੍ਰਿੰਟ ਮੀਡੀਆ ਵਿੱਚੋਂ ਕੁਝ ਵਿਅਕਤੀ ਨਸ਼ਿਆਂ ਦੇ ਵਧ ਰਹੇ ਪਸਾਰੇ ਨੂੰ ਰੋਕਣ ਲਈ ਅੱਗੇ ਆਏ ਹਨ। ਸਰਕਾਰ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ। ਇਸ ਪ੍ਰਕਾਰ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਨੌਜਵਾਨ ਪੀੜ•ੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਤਾਂ ਹੀ ਬਚ ਸਕਦਾ ਹੈ ਸਾਡਾ ''ਰੰਗਲਾ ਪੰਜਾਬ''।

No comments:
Post a Comment